ਖੋਜ
ਪੰਜਾਬੀ
 

ਉਚੀ ਉਚੀ ਚੀਕਣਾਂ (ਕਵਿਤਾ ਲਿਖੀ ਗਈ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਵਲੋਂ)

ਵਿਸਤਾਰ
ਹੋਰ ਪੜੋ
ਮੈਂ ਇਸ ਸੀਮਤ ਸੰਸਾਰ ਵਿਚ ਨਹੀਂ ਰਹਿ ਸਕਦੀ, ਜਿਥੇ ਲੋਕ ਫੜਦੇ ਹਨ ਅਤੇ ਕਾਬੂ ਕਰਦੇ ਹਨ!

ਮੈਂ ਪਰੇ ਅਤੇ ਉਪਰ ਜਾਣਾ ਚਾਹੁੰਦੀ ਹਾਂ। ਇਹ ਸਾਰੇ ਬੰਧਨ ਅਤੇ ਸੀਮਾਵਾਂ ਮੈਨੂੰ ਸਵਰਗ ਦੀ ਖੁਸ਼ਬੂਦਾਰ ਹਵਾ ਦਾ ਸਾਹ ਲੈਣਾ ਜ਼ਰੂਰੀ ਹੈ। ਮੈਨੂੰ ਉਤੇ ਜਾਣਾ ਜ਼ਰੂਰੀ ਹੈ ਜਿਥੇ ਹਵਾ ਹੌਲੀ-ਹੌਲੀ ਵਗਦੀ ਹੈ

ਮੈਨੂੰ ਜੀਣ ਦਿਓ, ਮੈਨੂੰ ਵਧਣ ਦਿਓ। ਮੈਨੂੰ ਹੋਣ ਦਿਓ ਮੈਂ!

ਕਿਤਨੀ ਵੀ ਭਿੰਨ ਹੋਵਾਂ ਕਿਤਨਾ ਵੀ ਸ਼ਾਇਦ ਇਹ ਅਜ਼ੀਬ ਲਗ ਸਕਦਾ ਹੈ ਤੁਹਾਨੂੰ। ਪਰ ਮੇਰੀ ਜਿੰਦਗੀ ਮੇਰੀ ਹੈ। ਮੈਂ ਜੀਵਾਂਗੀ ਜਿਸ ਤਰਾਂ ਮੈਂ ਖੁਸ਼ ਹੁੰਦੀ ਹਾ!

ਜੇਕਰ ਤੁਸੀਂ ਮੈਨੂੰ ਸ਼ਾਂਤੀ ਤੋਹਫੇ ਵਜੋਂ ਨਹੀਂ ਦੇ ਸਕਦੇ ਤੂਫਾਨੀ ਸਮੁੰਦਰ ਨੂੰ ਨਾ ਹਿਲਾਓ

ਮੈਨੂੰ ਆਜ਼ਾਦ ਰਹਿਣ ਦਿਓ! ਮੈਂ ਪੰਛੀ ਦੇ ਨਾਲ ਉਡਾਂਗੀ, ਮੈਂ ਸੂਰਜ਼ ਦੇ ਨਾਲ ਚੜਾਂਗੀ ਮੈਂ ਚੰਦਰਮਾ ਦੀ ਸਤਾ ਤੇ ਸੁਪਨਾ ਦੇਖਾਂਗੀ ਮੈਂ ਕਵਿਤਾ ਲਿਖਾਂਗੀ ਜੰਗਲੀ ਆਰਕਿਡਾਂ ਦੀਆਂ ਪਤੀਆਂ ਲਈ।

ਮੈਂ ਠੰਡੀ ਬਾਰਿਸ਼ ਵਿਚ ਗਾਵਾਂਗੀ ਗਰਮੀਆਂ ਦੇ ਪਹਿਲੇ ਦਿਨ, ਮੈਂ ਜੰਗਲ ਦੇ ਰੁਖਾਂ ਤੇ ਚੜਾਂਗੀ ਅਤੇ ਮਹਾਨ ਸਾਗਰ ਦੀਆਂ ਲਹਿਰਾਂ ਤੇ ਚੜਾਂਗੀ ਮੈਂ ਬਸੰਤ ਘਾਹ ਦੇ ਕੋਮਲ ਪਤ‌ਿਆਂ ਨੂੰ ਰੰਗ ਦੇਵਾਂਗੀ!

ਮੈਂ ਨੰਗੇ ਪੈਂਰੀ ਖੇਤ ਦੀ ਤਿਤਲੀ ਨਾਲ ਦੌੜਾਂਗੀ, ਮੈਂ ਨਦੀ ਵਿਚ ਮਛੀ ਨਾਲ ਲੁਕਣਮੀਟੀ ਖੇਡਾਂਗੀ। ਮੈਂ ਪਤਝੜ ਦੀ ਦੇਰ ਰਾਤ ਵਿਚ ਲੋਕ ਗੀਤ ਗਾਵਾਂਗੀ।

ਮੈਂ ਦੋਸਤਾਨੇ ਜੰਗਲ ਦੇ ਰਸਤੇ ਵਿਚ ਸੈਰ ਕਰਾਂਗੀ! ਮੈਂ ਰਸੀਲੇ ਬਾਗ ਵਿਚ ਪਕੇ ਫਲਾਂ ਦਾ ਅਨੰਦ ਮਾਣਾਂਗੀ, ਉਹ ਬਸ ਮੇਰੇ ਲਈ ਰੁਖ ਤੋਂ ਡਿਗਣਗੇ!

ਮੈਂ ਚੀਜ਼ਾਂ ਕਰਾਂਗੀ, ਜੋ ਤੁਸੀਂ ਸਮਝਦੇ ਹੋ ਮੂਰਖ ਅਤੇ ਪਾਗਲ ਹਨ। ਪਰ ਮੈਂ ਇਹ ਬਹੁਤ ਹੀ ਪਸੰਦ ਕਰਾਂਗੀ!

ਮੈਨੂੰ ਰਹਿਣ ਦੇਵੋ ਮੈਨੂੰ ਸਾਹ ਲੈਣ ਦਿਓ!

ਓਹ ਸਵਰਗ, ਓਹ ਪ੍ਰਭੂ ਮੈਨੂੰ ਸੁਣੋ! ਓਹ ਸਾਰੇ ਫਰਿਸ਼ਤਿਓ, ਮੈਨੂੰ ਉਚਾ ਚੁਕੋ!