ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਿਲ ਕੇ ਅਸੀਂ ਸੰਸਾਰ ਦੇ ਕਰਮਾਂ ਨੂੰ ਮਿਟਾ ਸਕਦੇ ਹਾਂ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਕਲਪਨਾ ਕਰੋ ਸਭ ਚੀਜ਼ ਜਿਵੇਂ ਤੁਸੀਂ ਚਾਹੁੰਦੇ ਹੋ; ਇਹ ਉਵੇਂ ਹੋਵੇਗੀ ਜਿਵੇਂ ਤੁਸੀਂ ਚਾਹੁੰਦੇ ਹੋ। ਸੋ, ਇਹ ਬਿਲਕੁਲ ਇਕ ਬੋਰਿੰਗ ਜਿੰਦਗੀ ਨਹੀਂ ਹੈ। ਇਹ ਇਕ ਸਵਰਗ ਦਾ ਆਜ਼ਾਦੀ ਦਾ, ਪੂਰਨ ਆਜ਼ਾਦੀ ਦਾ, ਪੂਰਨ ਖੁਸ਼ੀ, ਪੂਰਨ ਸੁਰਖਿਆ ਦਾ, ਪੂਰਨ ਭਲਾਈ ਦਾ, ਤੰਦਰੁਸਤੀ, ਸੰਤੁਸ਼ਟੀ ਦਾ ਜੀਵਨ ਹੈ, ਅਤੇ ਕੋਈ ਵੀ ਚੀਜ਼ ਤੁਸੀਂ ਚਾਹੁੰਦੇ ਹੋ ਉਥੇ ਕਾਫੀ ਹੈ। ਤੁਸੀਂ ਦੇਖ ਲਵੋਂਗੇ ਕਿ ਤੁਹਾਡੇ ਜੀਵਨ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਹੋਵਗੇੀ ਅਤੇ ਕਿਸੇ ਵੀ ਜਗਾ, ਕਿਸੇ ਵੀ ਸਮੇਂ ਤੁਸੀਂ ਸੰਤੁਸ਼ਟ ਹੋਵੋਂਗੇ। […] ਅਤੇ ਤੁਸੀਂ ਸਾਰੇ ਪ੍ਰਮਾਤਮਾ ਦੀ ਆਸ਼ੀਰਵਾਦ ਬਾਰੇ ਜਾਣ ਲਵੋਂਗੇ - ਇਹ ਸੁਚਤੇ ਤੌਰ ਤੇ ਵੀ ਜਾਣ ਲਵੋਂਗੇ।

ਮਾਇਆ, ਭਰਮ ਦਾ ਰਾਜ਼ੇ ਨੂੰ, ਜ਼ੋਸ਼ੀਲੇ ਦਾਨਵਾਂ ਦੇ ਰਾਜ਼ੇ ਦੁਆਰਾ ਇਸ ਗ੍ਰਹਿ ਉਤੇ ਸਾਰੇ ਕਰਮਾਂ ਨੂੰ ਬਦਲਣ ਲਈ, ਬਦਲਾਉਣ ਲਈ, ਮਿਟਾਉਣ ਲਈ ਮਜ਼ਬੂਰ ਕੀਤਾ ਗਿਆ ਹੈ। ਅਤੇ ਇਸ ਸੰਸਾਰ ਦੇ ਅਖੌਤੀ ਸਿਰਜ਼ਨਹਾਰ ਨੂੰ ਕੈਦ ਵਿਚ ਬੰਦ ਕੀਤਾ ਗਿਆ ਹੈ ਕਿਉਂਕਿ ਮੈਂ ਉਨਾਂ ਦੋਨਾਂ ਉਤੇ ਗਲਤ ਕੰਮ ਕਰਨ ਲਈ ਮੁਕਦਮਾ ਕੀਤਾ। ਤੁਸੀਂ ਦੇਖੋ, ਮੈਂ ਸਿਰਜ਼ਨਹਾਰ ਅਤੇ ਮਾਇਆ, ਭਰਮ ਦਾ ਰਾਜ਼ਾ ਉਤੇ ਮੁਕਦਮਾ ਕੀਤਾ, ਕਿਉਂਕਿ ਮੈਂ ਉਨਾਂ ਨੂੰ ਦੁਬਾਰਾ ਪਕੜ ਲਿਆ ਗਲਬਾਤ ਨੂੰ ਅਮਲ ਵਿਚ ਨਾ ਲਿਆਉਣ ਲਈ। ਕਿਉਂਕਿ ਇਕ ਦਿਨ, ਭਰਮ ਦਾ ਰਾਜ਼ਾ, ਮਾਇਆ, ਨੇ ਅਲਟੀਮੇਟ ਸਤਿਗੁਰੂ ਜਾਂ ਕੁਝ ਸ਼ਾਂਤੀ ਰਾਜ਼‌ਿਆਂ ਦਾ ਨਾਮ ਵਰਤੋਂ ਕੀਤਾ। ਉਥੇ ਬਹੁਤ ਕਿਸਮ ਦੇ ਸ਼ਾਂਤੀ ਰਾਜ਼ੇ ਹਨ: ਬ੍ਰਹਿਮੰਡੀ ਸ਼ਾਂਤੀ ਰਾਜ਼ਾ, ਗ੍ਰਹਿ ਦਾ ਸ਼ਾਂਤੀ ਰਾਜ਼ਾ, ਜਾਂ ਵਿਸ਼ਵ ਸ਼ਾਂਤੀ ਰਾਜ਼ਾ, ਮਿਸਾਲ ਵਜੋਂ। ਅਤੇ ਮਾਇਆ ਮੈਨੂੰ ਧੋਖਾ ਦਿੰਦਾ ਸੀ ਵਿਸ਼ਵ ਸ਼ਾਂਤੀ ਰਾਜ਼ੇ, ਜਾਂ ਸ਼ਾਂਤੀ ਰਾਜ਼ੇ , ਜਾਂ ਜੋਸ਼ੀਲੇ ਦਾਨਵਾਂ ਦੇ ਰਾਜ਼ੇ ਦੀ ਨਕਲ ਕਰਨ ਦੁਆਰਾ ਮੈਨੂੰ ਕੁਝੰ ਚੀਜ਼ਾਂ ਦਸਣ ਲਈ, ਜੋ ਝੂਠੀਆਂ ਹਨ, ਕੋਸ਼ਿਸ਼ ਕਰ ਰਿਹਾ ਮੇਰੇ ਅਤੇ ਉਨਾਂ ਲੋਕਾਂ, ਜਾਂ ਇਥੋਂ ਤਕ ਅਲਟੀਮੇਟ ਸਤਿਗੁਰੂ ਦੇ ਵਿਚਕਾਰ ਇਕ ਫਿਕ ਪਾਉਣ ਦੀ ਕੋਸ਼ਿਸ਼ ਕਰਨ ਲਈ। ਫਿਰ ਮੈਂ ਇਸ ਦੀ ਜਾਂਚ ਕੀਤੀ, ਅਤੇ ਮੈਂ ਉਨਾਂ ਨੂੰ ਫੜ ਲ਼ਿਆ। ਇਹ ਪਹਿਲੀ ਵਾਰ ਨਹੀਂ ਹੈ ਮੈਂ ਉਨਾਂ ਨੂੰ ਫੜ ‌ਲਿਆ ਸੀ। ਪਰ ਖੁਸ਼ਕਿਸਮਤੀ ਨਾਲ, ਇਹਦੀ ਜਾਂਚ ਕਰਨ ਲਈ ਮੇਰੇ ਕੋਲ ਕੁਝ ਸਮਾਂ ਸੀ।

ਸੋ, ਮੈਂ ਉਨਾਂ ਨੂੰ ਕਿਹਾ, "ਇਹ ਸਹੀ ਨਹੀਂ ਹੈ। ਭਾਵੇਂ ਤੁਸੀਂ ਮੇਰੇ ਨਾਲ ਧੋਖਾ ਕਰਨ ਦਾ ਹੌਂਸਲਾ ਕੀਤਾ, ਮੈਂ ਕੋਈ ਚੀਜ਼ ਗਲਤ ਨ੍ਹੀਂ ਕੀਤੀ। ਅਤੇ ਉਹ ਲੋਕ ਜਿਨਾਂ ਦਾ ਤੁਸੀਂ ਜ਼ਿਕਰ ਕੀਤਾ ਜਿਨਾਂ ਨੇ ਮੇਰੇ ਨਾਲ ਕਲਪਨਿਕ ਤੌਰ ਤੇ ਕੁਝ ਗਲਤ ਕੀਤਾ ਸੀ, ਉਨਾਂ ਨੇ ਨਹੀਂ ਕੀਤਾ ਸੀ। ਤੁਸੀਂ ਸਾਡੇ ਵਿਚ ਫਿਕ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਸ਼ਾਇਦ ਇਕ ਦੂਜ਼ੇ ਨਾਲ ਯੁਧ ਮਹਿਸੂਸ ਕਰਨ ਲਈ ਮਜ਼ਬੂਰ ਕੀਤਾ। ਉਹ ਸਹੀ ਨਹੀਂ ਹੈ; ਉਹ ਸਹੀ ਨਹੀਂ ਹੈ ਕਿਉਂਕਿ ਤੁਹਾਨੂੰ ਸਚੇ ਹੋਣਾ ਚਾਹੀਦਾ ਹੈ, ਪਰ ਤੁਸੀਂ ਨਹੀਂ ਹੋ। ਅਤੇ ਸਿਰਜ਼ਨਹਾਰ ਨੇ ਤੁਹਾਨੂੰ ਉਹ ਕਰਨ ਲਈ ਇਜ਼ਾਜ਼ਤ ਦਿਤੀ, ਲੋਕਾਂ ਨੂੰ ਧੋਖਾ ਦੇਣ ਦੀ, ਲੋਕਾਂਨੂੰ ਝੂਠ ਬੋਲਣ ਦੀ, ਉਨਾਂ ਨੂੰ ਇਕ ਗਲਤ ਰਾਹ ਵਿਚ ਲਿਆਉਣ ਦੀ, ਅਤੇ ਫਿਰ ਉਨਾਂ ਨੂੰ ਸਜ਼ਾ ਦੇਣ ਦੀ ਜੇਕਰ ਉਹ ਗਲਤ ਕਰਦੇ ਹਨ, ਤਦਾਨਸਾਰ। ਸੋ, ਉਹ ਸਹੀ ਨਹੀਂ ਹੈ; ਉਹ ਨਿਆਂ ਨਹੀਂ ਹੈ। ਅਤੇ ਤੁਸੀਂ ਸਾਰਾ ਸਮਾਂ ਉਹ ਪਹਿਲੇ ਹੀ ਕਰਨਾ ਜ਼ਾਰੀ ਰਖਿਆ ਹੈ। ਅਨੇਕ ਵਾਰ ਮੈਂ ਤੁਹਾਨੂੰ ਉਹ ਕਰਦਿਆਂ ਨੂੰ ਪਕੜ ਲਿਆ ਸੀ, ਇਥੋਂ ਤਕ ਮੇਰੇ ਨਾਲ।" ਸੋ, ਮੈਂ ਸਿਰਜ਼ਨਹਾਰ ਨੂੰ ਨਰਕ ਨੂੰ ਲਿਜਾਣ ਦਾ ਹੁਕਮ ਦਿਤਾ, ਕਿਉਂਕਿ ਉਹ ਅਤੇ ਮਾਇਆ ਆਪਣੇ ਆਵਦੇ ਕਾਨੂੰਨ ਦੇ ਵਿਰੁਧ ਪਾਪ ਕਰ ਰਹੇ ਹਨ।

ਸੋ ਹੁਣ ਸਿਰਜ਼ਨਹਾਰ ਜੇਲ ਵਿਚ ਹੈ, ਨਰਕ ਵਿਚ, ਉਡੀਕ ਰਿਹਾ। ਉਸ ਨੂੰ ਅਜ਼ੇ ਸੜਨਾ ਜਾਂ ਦੁਖੀ ਹੋਣ ਦੀ ਨਹੀਂ ਲੋੜ, ਪਰ ਜੇਕਰ ਉਹ ਨਹੀਂ ਬਦਲਦਾ, ਫਿਰ ਉਸ ਨੂੰ ਸਜ਼ਾ ਦਿਤੀ ਜਾਵੇਗੀ ਉਵੇਂ ਜਿਵੇਂ ਉਸ ਨੇ ਹੋਰਨਾਂ ਨੂੰ ਸਜ਼ਾ ਦਿਤੀ ਸੀ ਗਲਤ ਕਰਨ ਲਈ। ਅਤੇ ਮੈਂ ਉਹ ਕਰਕੇ ਬਹੁਤ ਖੁਸ਼ ਹਾਂ; ਮੈਂ ਉਨਾਂ ਨੂੰ ਸਮਸਿਆ ਵਿਚ ਪਾਉਣ ਲਈ, ਨਰਕ ਨੂੰ ਅਤੇ ਕੈਦ ਕਰਨ ਲਈ ਪਛਤਾਵਾ ਨਹੀਂ ਕਰਦੀ, ਕਿਉਂਕਿ ਉਹ ਹੈ ਜਿਵੇਂ ਉਹ ਕਰਦੇ ਰਹੇ ਹਨ - ਲੋਕਾਂ ਨੂੰ ਗਲਤ ਰਾਹਾਂ ਤੇ , ਗਲਤ ਕੰਮ ਕਰਨ ਲਈ ਮਜ਼ਬੂਰ ਕਰਦੇ, ਅਤੇ ਫਿਰ ਉਨਾਂ ਨੂੰ ਨਰਕ ਵਿਚ ਸਜ਼ਾ ਦਿੰਦੇ। ਸੋ, ਮੈਂ ਕਿਹਾ, "ਹੁਣ, ਆਪਣੀ ਆਵਦੀ ਦਵਾਈ ਲਵੋ। ਮੈਂ ਅਜ਼ੇ ਉਡੀਕ ਰਹੀ ਹਾਂ। ਉਹ ਹੈ ਜਿਵੇਂ ਇਹ ਸੀ। ਜਦੋਂ ਮੈਂ ਉਸ ਨੂੰ ਮਜ਼ਬੂਰ ਕੀਤਾ, ਇਸ ਸੰਸਾਰ ਨੂੰ ਇਕ ਬਿਹਤਰ ਜਗਾ ਵਿਚ ਦੀ ਬਦਲਣ ਲਈ ਉਸ ਨੂੰ ਕੁਝ ਚੀਜ਼ ਕਰਨੀ ਪਵੇਗੀ ਅਤੇ ਮਨੁਖਾਂ ਨੂੰ ਨਾ ਤੰਗ ਕਰਨਾ, ਜਾਂ ਮਨੁਖਾਂ ਨਾਲ ਧੋਖਾ ਕਰਨਾ, ਮਨੁਖਾਂ ਨੂੰ ਪਾਪੀ ਚੀਜ਼ਾਂ ਕਰਨ ਲਈ ਨਹੀਂ ਭਰਮਾਉਣਾ, ਅਤੇ ਫਿਰ ਉਨਾਂ ਨੂੰ ਸਦਾ ਲਈ ਸਜ਼ਾ ਦੇਣੀ ਤਾਂਕਿ ਮਨੁਖ ਜਾਂ ਸਾਰੇ ਜੀਵਾਂ ਨੂੰ ਬਾਰ ਬਾਰ ਆਵਾਗਮਨ ਦੇ ਚਕਰ ਵਿਚ ਹੀ ਸਦਾ ਹੀ, ਸਦਾ ਹੀ ਇਸ ਨਰਕ ਭਰੇ ਸੰਸਾਰ ਵਿਚ ਰਹਿਣਾ ਪੈਂਦਾ। ਮੈਂ ਕਿਹਾ, "ਇਹ ਇਕ ਚੰਗਾ ਸਿਰਜ਼‌ਿਆ ਹੋਇਆ ਸੰਸਾਰ ਨਹੀਂ ਹੈ; ਇਹ ਇਕ ਨਰਕ ਹੈ। ਸੋ, ਤੁਸੀਂ ਇਸ ਨੂੰ ਬਦਲੋ।" ਉਹ ਹੈ ਜਿਵੇਂ ਇਹ ਵਾਪਰਿਆ।

ਪਰ ਅਜ਼ੇ ਵੀ, ਸੰਸਾਰ ਦੇ ਕਰਮ ਮਿਟਾਏ ਨਹੀਂ ਗਏ। ਇਹ ਸਭ ਮਾਨਸਾਂ ਦੇ ਕਾਰਨ ਹੈ। ਉਨਾਂ ਨੇ ਮੈਨੂੰ ਉਹ ਕਿਹਾ ਸੀ। ਖੈਰ, ਇਹ ਸਚ ਹੈ। ਇਹ ਸਚ ਹੈ। ਇਹ ਉਸ ਤਰਾਂ ਹੈ। ਜੋਸ਼ੀਲੇ ਦਾਨਵਾਂ ਦੇ ਰਾਜ਼ੇ ਨੇ ਸਖਤ ਕੋਸ਼ਿਸ਼ ਕੀਤੀ ਸਾਬਤ ਕਰਨ ਲਈ ਕਿ ਉਹ ਸਚਮੁਚ ਚੰਗ‌ਿਆਈ ਲਈ, ਜਿਵੇਂ ਸ਼ਾਂਤੀ, ਅਤੇ ਵੀਗਨਿਜ਼ਮ ਲਈ, ਹੁਣ ਕੰਮ ਕਰ ਰਿਹਾ ਹੈ, ਇਸ ਸੰਸਾਰ ਨੂੰ ਇਕ ਬਿਹਤਰ ਜਗਾ ਬਨਾਉਣ ਲਈ ਉਹਦੇ ਅਤੇ ਉਸ ਦੇ ਅਤੇ ਉਸ ਦੇ ਮਾਤਹਿਤ ਦੀ ਆਜ਼ਾਦੀ ਦੇ ਬਦਲੇ ਵਿਚ। ਕਿਉਂਕਿ ਮੈਂ ਉਸ ਦਿਨ ਉਸ ਨੂੰ ਧਮਕੀ ਵੀ ਦਿਤੀ ਕਿ ਜੇਕਰ ਕੁਝ ਵੀ ਵਧੀਆ ਕੰਮ ਨਹੀਂ ਕਰਦਾ, ਅਤੇ ਉਹ ਇਮਾਨਦਾਰ ਨਾ ਹੋਇਆ, ਉਹ ਸਾਰੇ ਨਰਕ ਵਿਚ ਹੋਣਗੇ, ਅਤੇ ਇਸ ਵਾਰ, ਹੋਰ ਕੋਈ ਨਰਮੀ ਨਹੀਂ। ਸੋ, ਉਸ ਨੇ ਭਰਮ ਦੇ ਰਾਜ਼ੇ, ਕਰਮਾਂ ਦੇ ਰਾਜ਼ੇ ਨੂੰ ਮਜ਼ਬੂਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਰਮਾਂ ਨੂੰ ਬਦਲਣ ਲਈ, ਕਰਮਾਂ ਨੂੰ ਮਿਟਾਉਣ ਲਈ, ਭਾਵ ਸੰਸਾਰ ਦੇ ਲੋਕ ਅਤੇ ਇਹਦੇ ਵਿਚ ਜੀਵਾਂ ਦੇ ਕੋਲ ਹੋਰ ਕੋਈ ਕਰਮ ਨਹੀਂ ਹੋਣਗੇ। ਪਰ ਫਿਰ, ਉਹ ਮੇਰੇ ਕੋਲ ਵਾਪਸ ਆਏ। ਉਨਾਂ ਨੇ ਮੈਨੂੰ ਕਿਹਾ, "ਅਸੀਂ ਕੋਸ਼ਿਸ਼ ਕੀਤੀ। ਪਰ ਉਹਦੇ ਲਈ ਲੋਕਾਂ ਦੀ ਵੀ ਸਮਝੌਤਾ ਅਤੇ ਸਹਿਯੋਗ ਹੋਣਾ ਚਾਹੀਦਾ ਹੈ," ਮੇਰਾ ਭਾਵ ਹੈ ਇਸ ਗ੍ਰਹਿ ਉਤੇ ਮਾਨਸ। "ਅਤੇ ਮਨੁਖੀ ਲੋਕਾਂ ਨੇ ਜਵਾਬ ਦਿਤਾ ਕਿ ਜੇਕਰ ਸਾਰੇ ਕਰਮ ਮਿਟਾਏ ਜਾਂਦੇ ਹਨ ਅਤੇ ਸਭ ਕੀਤਾ ਜਾਂਦਾ ਹੈ, ਫਿਰ ਉਹ ਚਿੰਤਤ ਹਨ ਕਿ ਉਨਾਂ ਕੋਲ ਸ਼ਾਇਦ ਇਕ "ਬੋਰਿੰਗ" ਹੋਣਗੇ, ਅਤੇ ਉਹ ਨਹੀਂ ਜਾਣ ਸਕਣਗੇ ਕਿ ਸ਼ਾਇਦ ਕਿਵੇਂ ਆਪਣੀਆਂ ਜਿੰਦਗੀਆਂ ਦਾ ਅਨੰਦ ਮਾਨਣਾ ਹੈ।"

ਸੋ, ਮੈਂ ਉਨਾਂ ਨੂੰ ਕਿਹਾ, "ਇਹ ਹੋ ਸਕਦਾ ਤੁਹਾਡਾ ਬਹਾਨਾ ਹੋਵੇ," ਮੈਂ ਭਰਮ ਦੇ ਰਾਜ਼ੇ ਨੂੰ ਉਹ ਕਿਹਾ, ਮਾਇਆ, ਅਤੇ ਸਿਰਜ਼ਨਵਾਲੇ ਨੂੰ। "ਉਹ ਸਿਰਫ ਇਕ ਬਹਾਨਾ ਹੈ, ਕਿਉਂਕਿ ਜੇਕਰ ਤੁਸੀਂ ਉਨਾਂ ਨੂੰ ਯਕੀਨ ਦਵਾ ਸਕਦੇ ਹੋ ਜਾਂ ਉਨਾਂ ਨੂੰ ਫਸਾ ਸਕਦੇ ਹੋ ਜਾਂ ਉਨਾਂ ਨੂੰ ਧਰਤੀ ਉਤੇ ਮਾੜੇ ਲੋਕ ਬਣਨ ਲਈ ਧੋਖਾ ਦੇ ਸਕਦੇ ਹੋ, ਫਿਰ ਤੁਸੀਂ ਉਨਾਂ ਨੂੰ ਯਕੀਨ ਦਵਾ ਸਕਦੇ ਹੋ ਅਤੇ ਕੋਸ਼ਿਸ਼ ਕਰ ਸਕਦੇ ਹੋ ਉਨਾਂ ਨੂੰ ਚੰਗੇ ਜੀਵਾਂ ਵਿਚ ਦੀ ਬਦਲਣ ਲਈ ਇਸ ਗ੍ਰਹਿ ਉਤੇ।" ਪਰ ਉਨਾਂ ਨੇ ਕਿਹਾ ਕਿ ਮੈਨੂੰ ਵੀ ਤੁਹਾਡੇ ਨਾਲ ਗਲ ਕਰਨੀ ਚਾਹੀਦੀ ਹੈ - ਤੁਹਾਡੇ ਸਾਰ‌ਿਆਂ ਨਾਲ। ਖੈਰ, ਮੈਂ ਕੋਸ਼ਿਸ਼ ਕੀਤੀ ਹੈ। ਮੈਂ ਕਿਹਾ, "ਮੈਂ ਬਹੁਤ, ਬਹੁਤ ਸਾਲਾਂ ਤੋਂ ਪਹਿਲੇ ਹੀ ਕੋਸ਼ਿਸ਼ ਕੀਤੀ ਹੈ, ਕਈ ਦਹਾਕਿਆਂ ਤੋਂ ਪਹਿਲੇ ਹੀ।" ਸੋ ਮੈਂ ਲੋਕਾਂ ਨੂੰ - ਤੁਹਾਡੀਆਂ ਆਤਮਾਵਾਂ ਨੂੰ, ਤੁਹਾਡੇ ਲੋਕਾਂ ਨੂੰ, ਤੁਹਾਡੇ ਗ੍ਰਹਿ ਦੇ ਲੋਕਾਂ ਦੀਆਂ ਆਤਮਾਵਾਂ ਨੂੰ - ਮੈਨੂੰ ਜਵਾਬ ਦੇਣ ਲਈ ਪੁਛਿਆ: "ਤੁਸੀਂ ਕਿਉਂ ਸੋਚਦੇ ਹੋ ਕਿ ਤੁਸੀਂ ਬੋਰਿੰਗ ਬਣ ਜਾਵੋਂਗੇ ਅਤੇ ਇਥੇ ਤੁਹਾਡੇ ਅਨੰਦ ਮਾਨਣ ਲਈ ਉਥੇ ਕੁਝ ਵੀ ਨਹੀਂ ਹੋਵੇਗਾ?" ਅਤੇ ਤੁਸੀਂ ਪਿਆਰਿਆਂ ਨੇ ਕਿਹਾ ਕਿ ਤੁਸੀਂ ਬਸ ਚਿੰਤਤ ਹੋ। ਠੀਕ ਹੈ। ਹੁਣ, ਮੈਂ ਆਪਣੀ ਪੂਰੀ ਕੋਸ਼ਿਸ਼ ਦੁਬਾਰਾ ਕਰਾਂਗੀ ਤੁਹਾਨੂੰ ਸਮਝਾਉਣ ਲਈ, ਤੁਹਾਨੂੰ ਸਪਸ਼ਟ ਕਰਨ ਲਈ, ਕਿ ਇਹ ਉਵੇਂ ਨਹੀਂ ਹੈ ਜਿਵੇਂ ਤੁਸੀਂ ਸੋਚਦੇ ਹੋ।

ਕਲਪਨਾ ਕਰੋ, ਸਵਰਗਾਂ ਵਿਚ ਲੋਕ, ਉਨਾਂ ਕੋਲ ਸਭ ਚੀਜ਼ ਹੈ ਜਿਸ ਦੀ ਉਨਾਂ ਨੂੰ ਲੋੜ ਹੈ। ਉਨਾਂ ਨੂੰ ਕਦੇ ਪੈਸੇ ਬਾਰੇ ਚਿੰਤਾ ਨਹੀਂ ਕਰਨੀ ਪੈਂਦੀ, ਆਪਣੇ ਕਰਜ਼ੇ ਬਾਰੇ, ਆਪਣੇ ਭੋਜ਼ਨ, ਹਾਦਸਿਆਂ, ਸਰਕਾਰੀ ਕਰ, ਜਾਂ ਇਕ ਸਰਕਾਰਾਨ ਦੀ ਬਦਲੀ ਬਾਰੇ ਉਨਾਂ ਲਈ ਸਮਸ‌ਿਆ ਪੈਦਾ ਕਰਨ ਲਈ। ਉਨਾਂ ਨੂੰ ਐਟੋਮਿਕ ਬੰਬਾਂ ਅਤੇ ਨਿਉਕਲੀਅਰ ਹਥਿਆਰਾਂ ਬਾਰੇ ਕਦੇ ਚਿੰਤਾ ਨਹੀਂ ਕਰਨੀ ਪੈਂਦੀ; ਜਾਂ ਕਿਸੇ ਚੀਜ਼ ਬਾਰੇ ਜਿਵੇਂ ਆਫਤਾਂ, ਭੋਜ਼ਨ ਦੀਆਂ ਘਾਟਾਂ; ਜਾਂ ਕਿਸੇ ਜਗਾ ਯੁਧ ਦੇ ਛਿੜਨ ਬਾਰੇ, ਕਿਸੇ ਵੀ ਸਮੇਂ, ਕਿ ਇਕ ਮਹਾਂਮਾਰੀ ਬਸ ਆਵੇਗੀ, ਜਦੋਂ ਉਨਾਂ ਨੇ ਇਸ ਬਾਰੇ ਉਮੀਦ ਨਹੀਂ ਕੀਤੀ ਅਤੇ ਆਪਣੀ ਸ਼ਕਤੀ ਲੋਕਾਂ ਦੀਆਂ ਜਿੰਦਗੀਆਂ ਉਤੇ ਵਿਸਥਾਰ ਕਰੇਗੀ, ਉਨਾਂ ਦੀਆਂ ਆਪਣੀਆਂ ਅਤੇ ਉਨਾਂ ਦੇ ਪ੍ਰੀਵਾਰਾਂ, ਉਨਾਂ ਦੇ ਅਜ਼ੀਜ਼ਾਂ ਦੀਆਂ ਸਮੇਤ। ਸੋ, ਇਹ ਜਿੰਦਗੀ ਹੈ ਜਦੋਂ ਸਾਰੇ ਮਾੜੇ ਕਰਮ ਮਿਟਾਏ ਜਾਂਦੇ ਹਨ, ਅਤੇ ਤੁਸੀਂ ਇਕ ਚੰਗੇ ਜੀਵ ਬਣ ਜਾਉਂਗੇ, ਇਕ ਭਲੇ ਪੁਰਸ਼ ਧਰਤੀ ਉਤੇ। ਅਤੇ ਬਾਅਦ ਵਿਚ ਜਦੋਂ ਤੁਸੀਂ ਮਰਦੇ ਹੋ, ਤੁਸੀਂ ਸਵਰਗ ਨੂੰ ਜਾਉਂਗੇ ਅਨੰਦ ਮਾਨਣ ਲਈ ਜਿਸ ਬਾਰੇ ਮੈਂ ਤੁਹਾਨੂੰ ਹੁਣੇ ਦਸ‌ਿਆ ਸੀ।

ਸਵਰਗ ਵਿਚ, ਲੋਕ ਕਰਦੇ ਹਨ ਜੋ ਉਹ ਚਾਹੁੰਦੇ ਹਨ। ਉਨਾਂ ਨੂੰ ਕਿਸੇ ਚੀਜ਼ ਬਾਰੇ ਚਿੰਤਾ ਕਰਨ ਦੀ ਨਹੀਂ ਲੋੜ। ਉਨਾਂ ਕੋਲ ਕਰਮ ਨਹੀਂ ਹਨ, ਕਿਉਂਕਿ ਉਹ ਕਦੇ ਕੋਈ ਚੀਜ਼ ਨਹੀਂ ਕਰਦੇ ਜੋ ਮਾੜੇ ਕਰਮ ਸਿਰਜ਼ਦੇ ਹਨ। ਅਤੇ ਉਹ ਕਿਸੇ ਵੀ ਜਗਾ ਜਾਣ ਲਈ ਆਜ਼ਾਦ ਹਨ ਆਪਣੀ ਪੇਟੀ, ਬੈਲ਼ਟ ਉਤੇ ਇਕ ਬਟਨ ਦਬਾਉਣ ਨਾਲ, ਜਾਂ ਬਸ ਆਪਣੇ ਵਿਚਾਰ ਨਾਲ - ਇਹ ਨਿਰਭਰ ਕਰਦਾ ਹੈ ਕਿਹੜੇ ਸਵਰਗ ਵਿਚ ਉਹ ਹਨ, ਉਚੇਰੇ ਜਾਂ ਨੀਵੇਂ। ਅਤੇ ਜੋ ਵੀ ਪਧਰ ਵਿਚ ਉਨਾਂ ਦੇ ਰਿਸ਼ਤੇਦਾਰ, ਉਨਾਂ ਦੇ ਦੋਸਤ ਹਨ, ਅਤੇ ਉਨਾਂ ਪ੍ਰੇਮੀ ਹਨ, ਅਜ਼ੇ ਵੀ ਉਹ ਇਕ ਵਧੇਰੇ ਉਚੇਰੀ ਜਿੰਦਗੀ ਜੀਂਦੇ ਹਨ ਉਸ ਤਰਾਂ - ਚਿੰਤਾ-ਰਹਿਤ, ਸਮਸ‌ਿਆ-ਰਹਿਤ - ਆਜ਼ਾਦੀ ਪੂਰੀ ਤਰਾਂ ਜਿਸ ਬਾਰੇ ਤੁਸੀਂ ਕਲਪਨਾ ਕਰ ਸਕਦੇ ਹੋ। ਅਤੇ ਉਹ ਸਵਰਗਾਂ ਵਿਚ ਹੈ।

ਧਰਤੀ ਉਤੇ, ਕਲਪਨਾ ਕਰੋ ਮੇਰੇ ਸਾਰੇ ਤਥਾ-ਕਥਿਤ ਪੈਰੋਕਾਰ - ਉਹ ਵੀਗਨ ਹਨ। ਉਹ ਪੰਜ ਨਸੀਹਤਾਂ ਦੀ ਪਾਲਣਾ ਕਰਦੇ ਹਨ, ਉਹ ਹੈ: ਚੋਰੀ ਨਹੀਂ, ਝੂਠ ਨਹੀਂ , ਕੋਈ ਨਾਜਾਇਜ਼ ਸੈਕਸ ਨਹੀਂ, ਕੋਈ ਨਸ਼ਾ ਨਹੀਂ ਕਰਦੇ, ਅਤੇ ਮਾਰਦੇ ਨਹੀਂ, ਬਿਨਾਂਸ਼ਕ। ਉਹ ਚੰਗੀਆਂ ਚੀਜ਼ਾਂ ਨਹ੍ਹੀਂ ਹਨ ਜੋ ਤੁਹਾਨੂੰ ਕਰਨੀਆਂ ਚਾਹੀਦੀਆ ਹਨ। ਅਤੇ ਉਹ ਅਜ਼ੇ ਖੁਸ਼ੀ ਨਾਲ ਜੀਅ ਰਹੇ ਹਨ, ਵਧੇਰੇ ਖੁਸ਼ੀ ਨਾਲ ਕਦੇ ਪਹਿਲਾਂ ਨਾਲੋਂ। ਉਹ ਸਿਰਫ ਬਸ ਸ਼ਾਂਤੀ ਆਪਣੇ ਨਾਲ, ਇਕ ਦੂਜੇ ਨਾਲ, ਸਿਰਫ ਬਣਾਉਂਦੇ ਹਨ, ਮੇਰੇ ਗਰੁਪ ਵਿਚ, ਘਟੋ ਘਟ, ਅਤੇ ਤੁਹਾਡੇ ਸਾਰ‌ਿਆਂ ਨਾਲ, ਜਿਥੇ ਵੀ ਤੁਸੀਂ ਹੋਵੋਂ। ਉਹ ਤੁਹਾਨੂੰ ਪ੍ਰੇਸ਼ਾਨ ਨਹੀਂ ਕਰਦੇ। ਉਹ ਕਿਸੇ ਵੀ ਤਰੀਕੇ ਨਾਲ ਤੁਹਾਡੀ ਮਦਦ ਕਰਦੇ ਹਨ, ਮੇਰੀ ਹਿਦਾਇਤ ਨਾਲ ਜਾਂ ਨਹੀਂ। ਉਹ ਆਪਣਾ ਪੈਸਾ ਖਰਚ ਕਰਦੇ ਹਨ, ਆਪਣੀ ਕੋਸ਼ਿਸ਼, ਆਪਣਾ ਪਿਆਰ, ਅਤੇ ਆਪਣਾ ਸਮਾਂ ਕੋਈ ਵੀ ਜੋ ਲੋੜਵੰਦ ਹੈ ਉਸ ਦੀ ਮਦਦ ਕਰਨ ਲਈ। ਅਤੇ ਇਹ ਲੋਕਾਂ ਦਾ ਉਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ - ਉਹ ਉਨਾਂ ਦੇ ਰਿਸ਼ਤੇਦਾਰ ਨਹੀਂ ਹਨ, ਉੇਨਾਂ ਦੇ ਦੋਸਤ ਨਹੀਂ, ਉਨਾਂ ਦੇ ਪ੍ਰੇਮੀ ਨਹੀਂ, ਕੁਝ ਨਹੀਂ। ਬਸ ਪੂਰੀ ਤਰਾਂ ਅਜ਼ਨਬੀ, ਪਰ ਉਹ ਆਏ, ਅਤੇ ਉਨਾਂ ਨੂੰ ਆਪਣਾ ਸਾਰਾ ਦਿਲ ਦਿਤਾ, ਉਨਾਂ ਦੀ ਮਦਦ ਲਈ ਉਨਾਂ ਦਾ ਸਾਰਾ ਯਤਨ, ਅਤੇ ਉਨਾਂ ਵਿਚੋਂ ਕੋਈ ਵੀ ਤੁਸੀਂ ਵੀ ਹੋ ਸਕਦੇ ਹੋ।

ਮੈਂ ਇਥੋਂ ਤਕ ਤੁਹਾਡੇ ਵਿਚੋਂ ਕਈਆਂ ਨਾਲ ਹੁਣੇ ਗਲ ਕਰ ਸਕਦੀ ਹਾਂ, ਤੁਹਾਡੇ ਵਿਚੋਂ ਬਹੁਤਿਆਂ ਨਾਲ ਹੁਣੇ, ਜਿਨਾਂ ਦੀ ਅਸੀਂ ਮਦਦ ਕਰਦੇ ਰਹੇ ਹਾਂ ਤੁਹਾਡਾ ਨਾਂ, ਜਾਂ ਤੁਹਾਡਾ ਸਰਨਾਵਾਂ ਬਿਨਾਂ ਜਾਣਦੇ ਹੋਏ, ਇਥੋਂ ਤਕ ਕਦੇ ਤੁਹਾਡੇ ਨਾਲ ਦੁਬਾਰਾ ਨਾ ਸੰਪਰਕ ਕਰਨ ਦੇ ਤੁਹਾਥੋਂ ਕਦੇ ਕੋਈ ਮਦਦ ਮੰਗਣ ਦੇ ਜਾਂ ਤੁਹਾਥੋਂ ਕੋਈ ਚੀਜ਼ ਮੰਗਣ ਦੇ। ਕੁਝ ਨਹੀਂ। ਅਸੀਂ ਇਥੋਂ ਤਕ ਉਮੀਦ ਨਹੀਂ ਕਰਦੇ ਤੁਸੀਂ ਸਾਡੇ ਸਮੂਹ ਦੇ ਮੈਂਬਰ ਬਣ ਜਾਉ। ਕੁਝ ਵੀ ਨਹੀਂ। ਅਤੇ ਉਹ ਖੁਸ਼ ਹਨ, ਖੁਸ਼। ਜੇਕਰ ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਤੁਸੀਂ ਲਭਣ ਦੀ ਕੋਸ਼ਿਸ਼ ਕਰੋ ਮੇਰੇ ਅਖੌਤੀ ਪੈਰੋਕਾਰਾਂ ਵਿਚੋਂ ਕਿਸੇ ਨੂੰ ਵੀ ਅਤੇ ਉਨਾਂ ਨੂੰ ਪੁਛੋ ਉਨਾਂ ਦੀਆਂ ਜਿੰਦਗੀਆਂ ਦੀਖਿਆ ਤੋਂ ਬਾਅਦ ਕਿਵੇਂ ਹਨ; ਇਥੋਂ ਤਕ ਨਵੇਂ ਦੀਖਿਅਕ। ਅਤੇ ਨਵੇਂ ਦੀਖਿਅਕ ਪਹਿਲੇ ਹੀ ਖੁਸ਼ੀ ਵਾਲੇ ਜੀਵਨ, ਸਿਹਤਮੰਦ ਜਿੰਦਗੀਆਂ ਦਾ ਅਨੁਭਵ ਕਰ ਰਹੇ ਹਨ। ਉਨਾਂ ਵਿਚੋਂ ਕਈ ਹਨ ਜਿਨਾਂ ਨੂੰ ਕੋਵਿਡ-10 ਹੋ ਗਿਆ ਸੀ ਕਿਉਂਕਿ ਉਹ ਸਾਵਧਾਨ ਨਹੀਂ ਸਨ ਉਹਦੇ ਨਾਲ ਜੋ ਉਹ ਖਾ ਰਹੇ ਸਨ। ਉਨਾਂ ਨੇ ਚੰਗੀ ਤਰਾਂ ਲੇਬਲ ਨਹੀਂ ਪੜੇ। ਜਾਂ ਉਨਾਂ ਨੇ ਵਿਸ਼ਵਾਸ਼ ਕੀਤਾ ਕਿ ਇਹ ਵੀਗਨ ਹੈ, ਜੋ ਇਹ ਨਹੀਂ ਸੀ।

ਤੁਸੀਂ ਜਾਣਦੇ ਹੋ, ਅਜ਼ਕਲ , ਕਦੇ ਕਦਾਂਈ ਉਹ ਚੀਜ਼ਾਂ ਵਿਚ ਪਾਉਂਦੇ ਹਨ ਜਾਨਵਰ-ਲੋਕਾਂ ਦੀਆਂ ਵਸਤ ਨਾਲ ਭੋਜ਼ਨ ਵਿਚ, ਪੈਕਟ ਕੀਤੇ ਭੋਜ਼ਨ ਵਿਚ, ਜਾਂ ਦਵਾਈ ਵਿਚ। ਕਦੇ ਕਦਾਂਈ ਉਹ ਕਾਫੀ ਸਾਵਧਾਨ ਨਹੀਂ ਹੁੰਦੇ। ਉਹ ਬਹੁਤੇ ਵਿਆਸਤ ਹਨ। ਉਹ ਬਸ ਖਾਂਦੇ ਹਨ ਚੰਗੀ ਤਰਾਂ ਦੇਖਣ ਜਾਂ ਪੁਛਣ ਤੋਂ ਬਿਨਾਂ, ਜਾਂ ਉਨਾਂ ਲਈ ਇਹ ਮੁਸ਼ਕਲ ਹੈ ਪੁਛਣਾ, ਜਾਂ ਉਹ ਬਸ ਵਿਸ਼ਵਾਸ਼ ਕਰਦੇ ਹਨ ਕਿ ਇਹ ਵੀਗਨ ਹੈ, ਸੋ ਫਿਰ ਉਨਾਂ ਨੂੰ ਕੋਵਿਡ-19 ਹੋ ਗਿਆ। ਪਰ ਫਿਰ ਉਹ ਹੋਰਨਾਂ, ਗੈਰ-ਵੀਗਨ ਅਤੇ ਬਹਾਰ ਜੋ ਹਨ, ਉਨਾਂ ਦੀ ਤੁਲਨਾ ਕਰਦ‌ਿਆਂ, ਉਹ ਬਹੁਤ ਜ਼ਲਦੀ ਰਾਜ਼ੀ ਹੋ ਗਏ ਸਨ। ਬਹੁਤ ਹਨ ਜਿਹੜੇ ਨਹੀਂ ਰਾਜ਼ੀ ਹੁੰਦੇ, ਤੁਸੀਂ ਇਹ ਆਪ ਜਾਣਦੇ ਹੋ। ਜਿਆਦਾਤਰ ਉਨਾਂ ਵਿਚੋਂ ਰਾਜ਼ੀ ਨਹੀਂ ਹੁੰਦੇ। ਅਤੇ ਤੁਸੀਂ ਸਭ ਜਗਾ ਗ੍ਰਹਿ ਉਤੇ ਕਤਾਰਾਂ, ਅਤੇ ਕਤਾਰਾਂ ਅਤੇ ਕਤਾਰਾਂ ਜ਼ਲਦੀ ਨਾਲ ਦਫਨ ਕੀਤ‌ੇ ਗਇਆਂ ਦੀਆਂ ਕਬਰਾਂ ਦੇਖ ਸਕਦੇ ਹੋ । ਦੇਸ਼ਾਂ ਵਿਚੋਂ ਕਿਸੇ ਨੂੰ ਕੋਵਿਡ-19 ਤੋਂ ਛੋਟ ਮਿਲੀ। ਅਤੇ ਹੁਣ ਉਥੇ ਹੋਰ ਵੇਰੀਇੰਟ ਹਨ, ਅਤੇ ਉਹ ਹੋ ਸਕਦਾ ਫਿਰ ਦੁਬਾਰਾ ਲਾਕਡਾਉਨ ਦੀ ਯੋਜਨਾ ਬਣਾ ਰਹੇ ਹਨ, ਜਾਂ ਮਾਸਕ ਪਹਿਨਣ ਦੀ, ਜਾਂ ਦੋਨੋਂ।

ਹੁਣ ਉਸ ਬਾਰੇ ਸੋਚੋ। ਭਾਵੇਂ ਕਿਤਨਾ ਵੀ ਪੈਸਾ ਤੁਹਾਡੇ ਕੋਲ ਹੈ, ਤੁਸੀਂ ਕਰਮਾਂ ਦੇ ਪ੍ਰਤਿਫਲ ਤੋਂ ਕਦੇ ਸੁਰਖਿਅਤ ਨਹੀਂ ਜੋ ਬ੍ਰਹਿਮੰਡ ਦਾ ਕਾਨੂੰਨ ਹੈ, ਨੀਵੇਂ ਬ੍ਰਹਿਮੰਡ ਦਾ ਕਾਨੂੰਨ , ਤੁਹਾਡੇ ਉਤੇ ਲਾਗੂ ਹੋਵੇਗਾ, ਜਦੋਂ ਕਿ ਤੁਸੀਂ ਅਜ਼ੇ ਇਥੇ ਮੌਜ਼ੂਦ ਹੋ। ਸੋ ਇਹ ਨਾ ਸੋਚਣਾ ਕਿ ਲੋਕ ਜਿਹੜੇ ਵਧੇਰੇ ਨੇਕ ਬਣਦੇ ਹਨ, ਜਿਹੜੇ ਵੀਗਨ ਬਣਦੇ ਹਨ, ਅਤੇ ਜਿਹੜੇ ਸ਼ਾਂਤਮਈ ਨਾਗਰਿਕ ਬਣਦੇ, ਬੋਰਿੰਗ ਹੋਣਗੇ, ਜਾਂ ਉਨਾਂ ਕੋਲ ਇਕ ਬੋਰਿੰਗ ਕਰੈਕਟਰ ਹੈ, ਜਾਂ ਬੋਰਿੰਗ ਜਿੰਦਗੀਆਂ।

ਜਿਥੇ ਵੀ ਮੇਰੇ ਅਖੌਤੀ ਪੈਰੋਕਾਰ ਜਾਂਦੇ ਹਨ, ਲੋਕ ਉਨਾਂ ਨਾਲ ਪਿਆਰ ਕਰਦੇ ਹਨ, ਲੋਕ ਉਨਾਂ ਦਾ ਧੰਨਵਾਦ ਕਰਦੇ ਹਨ, ਲੋਕ ਉਨਾਂ ਦੀ ਨੇਕਤਾ ਦੁਆਰਾ ਬਹੁਤ, ਬਹੁਤ ਪ੍ਰਭਾਵਿਤ ਹਨ, ਉਨਾਂ ਦੇ ਸ਼ਾਹੀ ਢੰਗ, ਉਨਾਂ ਦੇ ਚੰਗੇ ਆਚਰਨ, ਉਨਾਂ ਦੀਆਂ ਨੇਕੀਆਂ, ਉਨਾਂ ਦੀ ਸਾਰੇ ਜੀਵਾਂ ਲਈ, ਤੁਹਾਡੇ ਸਮੇਤ, ਜਿਨਾਂ ਨਾਲ ਮੈਂ ਗਲ ਕਰ ਰਹੀ ਹਾਂ, ਦੇ ਤਹਿ ਦਿਲੋਂ ਹਮਦਰਦੀ ਅਤੇ ਦਿਆਲਤਾ ਦੁ‌ਆਰਾ ਬਹੁਤ ਪ੍ਰਭਾਵਿਤ ਹਨ।

ਸੋ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਚਿੰਤਾ ਨਾ ਕਰੋ। ਬਸ ਆਪਣੀਆਂ ਚਿੰਤਾਵਾਂ ਨੂੰ ਛਡ ਦੇਵੋ, ਆਪਣੇ ਮਨ ਵਿਚ ਸ਼ਾਂਤੀ ਰਖੋ, ਅਤੇ ਕੁਲ ਪ੍ਰਮਾਤਮਾ ਵਿਚ ਤੁਹਾਡੇ ਲਈ ਸਭ ਚੀਜ਼ ਦਾ ਪੂਰਮ ਤੌਰ ਤੇ ਪ੍ਰਬੰਧ ਕਰਨ ਲਈ ਭਰੋਸਾ ਰਖੋ। ਤੁਹਾਨੂੰ ਸਵਰਗ ਨੂੰ ਜਾਣ ਲਈ ਆਪਣੀ ਜਿੰਦਗੀ ਛਡਣ ਦੀ ਨਹੀਂ ਲੋੜ - ਬਸ ਇਥੇ ਸ਼ਾਂਤੀ ਵਿਚ ਸਾਰੇ ਜੀਵਾਂ ਨਾਲ ਆਪਣੀ ਜਿੰਦਗੀ ਜੀਵੋ, ਸਾਰੇ ਜਾਨਵਰ-ਲੋਕਾਂ ਸਮੇਤ ਅਤੇ ਹੋਰਨਾਂ ਜੀਵਾਂ ਨਾਲ, ਜਿਵੇਂ ਦਰਖਤ, ਇਥੋਂ ਤਕ ਪਥਰ, ਪੌਂਦੇ, ਫੁਲ, ਕੀੜੇ; ਉਹ ਵੀ ਤੁਹਾਡੇ ਨਾਲ ਸ਼ਾਂਤੀ ਵਿਚ ਰਹਿਣਾ ਚਾਹੁੰਦੇ ਹਨ।

ਕਲਪਨਾ ਕਰੋ ਇਕ ਸੰਸਾਰ ਬਿਨਾਂ ਮਹਾਂਮਾਰੀ, ਬਿਨਾਂ ਯੁਧ, ਬਿਨਾਂ ਕੋਈ ਉਚੇ, ਵਧਦੇ ਜਾ ਰਹੇ ਕਰ ਅਤੇ ਭੋਜ਼ਨ ਕੀਮਤਾਂ, ਅਤੇ ਕੋਈ ਉਚੇ ਵਧ ਰਹੇ ਇਮਾਰਤਾਂ ਘਰਾਂ ਦੇ ਕਰਜ਼ੇ। ਕਲਪਨਾ ਕਰੋ ਤੁਸੀਂ ਆਪਣੀ ਜਿੰਦਗੀ ਸਰਲ, ਆਸਾਨੀ ਨਾਲ, ਅਤੇ ਖੁਸ਼ੀ ਨਾਲ ਆਪਣੇ ਅਜ਼ੀਜ਼ਾਂ ਅਤੇ ਆਪਣੇ ਬਚ‌ਿਆਂ ਨਾਲ ਜੀਂਦੇ ਹੋ - ਕੋਈ ਤਲਾਕ ਬਾਰੇ ਚਿੰਤਾ ਨਹੀਂ, ਕੋਈ ਧੋਖੇ ਬਾਰੇ ਚਿੰਤਾ ਨਹੀਂ, ਕੋਈ ਕਿਸੇ ਵੀ ਕਿਸਮ ਦੇ ਸਕੈਂਡਲਾਂ ਬਾਰੇ ਚਿੰਤਾ ਨਹੀਂ, ਕੋਈ ਚਿੰਤਾਵਾਂ ਨਹੀਂ ਕਿਸੇ ਵੀ ਚੀਜ਼ ਬਾਰੇ ਜਿਸ ਦੀ ਤੁਸੀਂ ਚਿੰਤਾ ਨਹੀਂ ਕਰਨੀ ਚਾਹੁੰਦੇ ਹੋ। ਤੁਸੀਂ ਆਪਣੀ ਜਿੰਦਗੀ ਉਵੇਂ ਜੀਂਦੇ ਹੋ ਜਿਵੇਂ ਤੁਸੀਂ ਚਾਹੁੰਦੇ ਹੋ, ਅਤੇ ਹੋਰਨਾਂ ਸਾਰ‌ਿਆਂ ਨੂੰ ਜਿਵੇਂ ਉਹ ਚਾਹੁੰਦੇ ਹਨ ਉਨਾਂ ਨੂੰ ਆਪਣੀਆਂ ਜਿੰਦਗੀਆਂ ਜੀਣ ਦਿੰਦੇ ਹੋ। ਸਾਰੇ ਖੁਸ਼ ਅਤੇ ਸੰਤੁਸ਼ਟ ਹੋਣਗੇ। ਅਤੇ ਪ੍ਰਮਾਤਮਾ ਤੁਹਾਨੂੰ ਧਰਤੀ ਉਤੇ ਤੁਹਾਡੀ ਜਿੰਦਗੀ ਨੂੰ ਸਵਰਗ ਵਰਗੀ ਬਣਾਉਣ ਲਈ ਹੋਰ ਅਤੇ ਹੋਰ ਅਤੇ ਹੋਰ ਪ੍ਰਦਾਨ ਕਰਨਗੇ।

ਕਲਪਨਾ ਕਰੋ ਆਪਣੇ ਬਚਿਆਂ ਨੂੰ ਇਸ ਕਿਸਮ ਦੀ ਜਿੰਦਗੀ ਹਮੇਸ਼ਾਂ ਲਈ ਪ੍ਰਦਾਨ ਕਰਨ ਬਾਰੇ। ਕਲਪਨਾ ਕਰੋ ਇਸ ਖੂਬਸੂਰਤ ਗ੍ਰਹਿ ਨੂੰ ਹਮੇਸ਼ਾਂ ਲਈ ਬਣਾਈ ਰਖਣ ਬਾਰੇ। ਅਤੇ ਸਾਰੇ ਜੀਵ ਉਥੇ ਮੌਜ਼ੂਦ ਤੁਹਾਡੇ ਉਨਾਂ ਦੀ ਸੁੰਦਰਤਾ, ਉਨਾਂ ਦੀ ਆਸ਼ੀਰਵਾਦ, ਅਤੇ ਉਨਾਂ ਦੀ ਸ਼ਾਂਤੀਪੂਰਨਤਾ ਦਾ ਅਨੰਦ ਮਾਨਣ ਲਈ। ਕਲਪਨਾ ਕਰੋ ਤੁਸੀਂ ਘਰ ਨੂੰ ਆਉਂਦੇ ਹੋ ਆਪਣੇ ਪ੍ਰਵਾਰ ਵਲ, ਜੇਕਰ ਤੁਸੀਂ ਬਾਹਰ ਕੰਮ ਕਰਦੇ ਹੋ ਜਾਂ ਘਰੇ ਕੰਮ ਕਰਦੇ ਹੋ, ਅਤੇ ਤੁਸੀਂ ਹਮੈਸ਼ਾਂ ਸ਼ਾਂਤ ਹੋਵੋਂ, ਹਮੇਸ਼ਾਂ ਇਕਠੇ, ਕਰਦੇ ਜੋ ਵੀ ਤੁਸੀਂ ਚਾਹੁਮਦੇ ਇਕ ਦੂਜੇ ਨੂੰ ਖੁਸ਼ ਕਰਨ ਲਈ, ਆਪਣੇ ਆਪ ਨੂੰ ਖੁਸ਼ ਕਰਨ ਲਈ। ਕਲਪਨਾ ਕਰੋ ਤੁਹਾਡੇ ਬਚੇ ਰਾਤ ਨੂੰ ਤੁਹਾਨੂੰ ਕਦੇ ਆਪਣੇ ਬੁਖਾਰ ਨਾਲ ਨਹੀਂ ਜਗਾਉਂਦੇ, ਉਹਨਾਂ ਦੀ ਅਚਾਨਕ ਲਾਗ ਨਾਲ ਜਾਂ ਕੋਈ ਬਿਮਾਰੀ ਨਾਲ ਹੋਰ, ਕਿ ਤੁਸੀਂ ਸਾਰੀ ਰਾਤ ਸੌਂ ਸਕਦੇ ਹੋ ਅਤੇ ਆਪਣੇ ਬਚੇ ਨੂੰ ਸਵੇਰੇ, ਸ਼ਾਂਤਮਈ, ਸੁਰਖਿਅਤ, ਅਤੇ ਖੁਸ਼ ਦੇਖ ਸਕਦੇ ਹੋ। ਸ਼ਾਂਤੀ ਵਿਚ ਵਡੇ ਹੁੰਦੇ ਹੋਏ, ਅਤੇ ਕਦੇ ਕੋਈ ਚਿੰਤਾ ਨ੍ਹੀਂ ਯੁਧ ਤੋਂ ਬਚ ਕੇ ਦੌੜਨ ਦੀ, ਕੈਦ ਤੋਂ ਬਚ ਕੇ, ਜਾਂ ਬਿਲਕੁਲ ਕਿਸੇ ਵੀ ਸਮਸਿਆ ਤੋਂ ਬਚ ਕੇ ਦੌੜਨ ਦੀ ਕਦੇ ਕੋਈ ਚਿੰਤਾ ਨਹੀਂ। ਉਹ ਡਰਗ ਨਹੀਂ ਲੈਣਗੇ ਨਾਂ ਹੀ ਨਸ਼ਾ ਤੁਹਾਨੂੰ ਉਨਾਂ ਦੀ ਸੁਰਖਿਆ ਬਾਰੇ, ਉਨਾਂ ਦੇ ਆਚਰਨ ਬਾਰੇ, ਅਤੇ ਉਨਾਂ ਦੀ ਆਜ਼ਾਦੀ ਬਾਰੇ ਚਿੰਤਤ ਬਣਾਉਣ ਲਈ।

ਕਲਪਨਾ ਕਰੋ ਸਭ ਚੀਜ਼ ਜਿਵੇਂ ਤੁਸੀਂ ਚਾਹੁੰਦੇ ਹੋ; ਇਹ ਉਵੇਂ ਹੋਵੇਗੀ ਜਿਵੇਂ ਤੁਸੀਂ ਚਾਹੁੰਦੇ ਹੋ। ਸੋ, ਇਹ ਬਿਲਕੁਲ ਇਕ ਬੋਰਿੰਗ ਜਿੰਦਗੀ ਨਹੀਂ ਹੈ। ਇਹ ਇਕ ਸਵਰਗ ਦਾ ਆਜ਼ਾਦੀ ਦਾ, ਪੂਰਨ ਆਜ਼ਾਦੀ ਦਾ, ਪੂਰਨ ਖੁਸ਼ੀ, ਪੂਰਨ ਸੁਰਖਿਆ ਦਾ, ਪੂਰਨ ਭਲਾਈ ਦਾ, ਤੰਦਰੁਸਤੀ, ਸੰਤੁਸ਼ਟੀ ਦਾ ਜੀਵਨ ਹੈ, ਅਤੇ ਕੋਈ ਵੀ ਚੀਜ਼ ਤੁਸੀਂ ਚਾਹੁੰਦੇ ਹੋ ਉਥੇ ਕਾਫੀ ਹੈ। ਤੁਸੀਂ ਦੇਖ ਲਵੋਂਗੇ ਕਿ ਤੁਹਾਡੇ ਜੀਵਨ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਹੋਵਗੇੀ ਅਤੇ ਕਿਸੇ ਵੀ ਜਗਾ, ਕਿਸੇ ਵੀ ਸਮੇਂ ਤੁਸੀਂ ਸੰਤੁਸ਼ਟ ਹੋਵੋਂਗੇ। ਸਰਕਾਰ ਆਦਰਸ਼ਕ ਰਖਿਅਕ ਹੋਵੇਗਾ, ਆਦਰਸ਼ਕ ਕਾਨੂੰਨ ਰਖਿਅਕ ਅਤੇ ਜੀਵਨ ਰਖਿਅਕ, ਜੋ ਤੁਸੀਂ ਹਮੇਸ਼ਾਂ ਚਾਹੁੰਦੇ ਸੀ ਉਹ ਹੋਣ। ਤੁਹਾਡੇ ਬਚਿਆਂ ਨੂੰ ਕਦੇ ਵੀ ਕੋਈ ਆਮ ਭਿਆਨਕ ਜਾਂ ਅਜ਼ੀਬ ਬਿਮਾਰੀ ਨਹੀਂ ਹੋਵੇਗੀ, ਉਹ ਬਹੁਤ ਵਧੀਆ ਲਗਣਗੇ, ਜਿਵੇਂ ਸਵਰਗ ਵਿਚ ਬਚ‌ਿਆਂ ਦੀ ਤਰਾਂ। ਤੁਹਾਡੀ ਸ਼ਾਦੀ ਸਥਿਰ ਹੋਵੇਗੀ। ਤੁਹਾਡੀ ਪਤਨੀ, ਤੁਹਾਡੇ ਪਤੀ, ਹਮੇਸ਼ਾਂ ਵਫਾਦਾਰ ਹੋਣੇਗੇ ਅਤੇ ਤੁਹਾਡੇ ਨਾਲ ਬਹੁਤ ਹੀ ਪਿਆਰ ਕਰਨਗੇ।

ਅਤੇ ਤੁਸੀਂ ਸਾਰੇ ਪ੍ਰਮਾਤਮਾ ਦੀ ਆਸ਼ੀਰਵਾਦ ਬਾਰੇ ਜਾਣ ਲਵੋਂਗੇ - ਇਹ ਸੁਚਤੇ ਤੌਰ ਤੇ ਵੀ ਜਾਣ ਲਵੋਂਗੇ। ਤੁਹਾਨੂੰ ਸਾਰ‌ਿਆਂ ਨੂੰ ਰੂਹਾਨੀ ਤੌਰ ਤੇ, ਇਕ ਵਧੇਰੇ ਉਚੇ ਪਧਰ ਤੇ ਚੁਕਿਆ ਜਾਵੇਗਾ, ਤੁਹਾਡੇ ਗੁਣਾਂ ਦੁਆਰਾ, ਹੋਰਨਾਂ ਨਾਲ ਸ਼ਾਂਤੀ ਵਿਚ ਰਹਿਣ ਲਈ, ਅਤੇ ਸਭ ਕਿਸਮ ਦੀਆਂ ਮਾਰਨ ਦੀਆਂ, ਦੂਜਿਆਂ ਨੂੰ ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀਆਂ ਰੁਚੀਆਂ ਤਿਆਗ ਦੇਵੋਂਗੇ। ਤੁਹਾਡੇ ਨਾਲ ਕਦੇ ਵੀ ਕੋਈ ਅਜ਼ੀਬ ਚੀਜ਼ਾਂ ਨਹੀਂ ਵਾਪਰਨਗੀਆਂ - ਨਿਰਾਸ਼ਾ ਜਾਂ ਕੋਈ ਚੀਜ਼ ਜਿਸ ਦੇ ਲਈ ਤੁਸੀਂ ਨਸ਼ਾ ਅਤੇ ਡਰਗਸ ਲੈਂਦੇ ਸੀ, ਅਤੇ ਫਿਰ ਤੁਹਾਡੀ ਜਿੰਦਗੀ ਬਦਤਰ ਲਈ ਪਹਾੜੀ ਤੋਂ ਹੇਠਾਂ ਨੂੰ ਰਿੜਦੀ।

ਤੁਹਾਡੀ ਜਿੰਦਗੀ ਹਮੇਸ਼ਾਂ ਵਧੀਆ ਹੋਵੇਗੀ, ਬਿਹਤਰ ਅਤੇ ਹੋਰ ਬਿਹਤਰ। ਅਤੇ ਤੁਸੀਂ ਸਵਰਗ ਦੀ ਆਸ਼ੀਰਵਾਦ ਮਹਿਸੂਸ ਕਰੋਂਗੇ। ਤੁਸੀਂ ਪ੍ਰਮਾਤਮਾ ਦਾ ਪਿਆਰ ਮਹਿਸੂਸ ਕਰੋਂਗੇ। ਤੁਸੀਂ ਖੁਸ਼, ਖੁਸ਼ ਹੋਵੋਂਗੇ, ਬਸ ਉਵੇਂ ਜਿਵੇਂ ਸਵਰਗ ਵਿਚ। ਅਤੇ ਜਿਤਨਾ ਅਸੀਂ ਉਸ ਤਰਾਂ ਜੀਂਦੇ ਹਾਂ, ਉਤਨੀ ਜਿਆਦਾ ਸਾਡੀ ਜਿੰਦਗੀ ਭੌਤਿਕ ਤੌਰ ਤੇ ਬਿਹਤਰ ਹੁੰਦੀ ਹੈ। ਬਿਨਾਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਵਧੇਰੇ ਕਾਂਢਾ ਆਉਣਗੀਆਂ। ਸਭ ਚੀਜ਼ ਬਸ ਉਵੇਂ ਹੋਵੇੀ ਜਿਵੇਂ ਤੁਸੀਂ ਇਸ ਦੇ ਹੋਣ ਦਾ ਤੁਸੀਂ ਸੁਪਾਨ ਲੈਂਦੇ ਹੋ। ਜਿੰਦਗੀ ਇਕ ਸੁਪਨੇ ਦੀ ਤਰਾਂ ਹੋਵੇਗੀ, ਇਕ ਖੂਬਸੂਰਤ ਸੁਪਨਾ, ਅਤੇ ਸਦਾ ਹੀ ਉਸ ਤਰਾਂ । ਤੁਹਾਡੇ ਬਚ‌ਿਆਂ ਲਈ, ਤੁਹਾਡੇ ਪੋਤੇ-ਦੋਹਤ‌ਿਆਂ ਲਈ, ਪੜ-ਪੋਤੇ-ਦੋਹ‌ਤਿਆਂ ਲਈ, ਅਤੇ ਪੜ-ਪੜ-ਪੋਤੇ-ਦੋਹਤਿਆਂ ਲਈ। ਉਹ ਜਿੰਦਗੀ ਹੈ ਜੋ ਅਸੀਂ ਸਾਰੇ ਚਾਹੁੰਦੇ ਹਾਂ।

ਲੋਕ ਪਾਗਲ ਬਣ ਜਾਂਦੇ ਜਾਂ ਵਖਰੇ ਬਣ ਜਾਂਦੇ ਆਚਰਨ ਵਿਚ, ਚੰਗ‌ਿਆਈ ਤੋਂ ਕੁਰਾਹੇ ਪੈ ਜਾਂਦੇ, ਜਿਵੇਂ ਸੈਡਿਸਟਿਕ ਬਣ ਜਾਂਦੇ ਉਹ ਇਸ ਤਰਾਂ ਹੈ ਕਿਉਂਕਿ ਇਹ ਸਭ ਮਾੜੇ ਕਰਮਾਂ ਕਰਕੇ ਜੋ ਉਹ ਆਪਣੇ ਲਈ ਸਿਰਜ਼ਦੇ ਹਨ, ਅਤੀਤ ਦੀ ਜਿੰਦਗੀ ਜਾਂ ਵਰਤਮਾਨ ਦੀ ਜਿੰਦਗੀ ਵਿਚ, ਨਾਲੇ ਨਾਕਾਰਾਤਮਿਕ ਸ਼ਕਤੀ ਦੇ ਪ੍ਰਭਾਵ ਕਾਰਨ ਵੀ। ਜੇਕਰ ਅਸੀਂ ਉਹ ਸਭ ਤੋਂ ਮੁਕਤ ਹੋਈਏ, ਤੁਸੀਂ ਹੋਰ ਪਾਗਲ ਲੋਕਾਂ ਨੂੰ ਨਹੀਂ ਦੇਖੋਂਗੇ, ਹੋਰ ਸੈਡਿਸਟਿਕ ਲੋਕ, ਹੋਰ ਮਾਨਸਾਂ ਦੀ ਤਸਕਰੀ, ਜਾਂ ਬਚ‌ਿਆਂ ਜਾਂ ਔਰਤਾਂ ਨੂੰ ਅਗਵਾ ਕਰਨਾ, ਹੋਰ ਕੋਈ ਚੋਰ ਨਹੀਂ, ਹੋਰ ਕੋਈ ਲੁਟੇਰੇ ਨਹੀਂ, ਕੋਈ ਹੋਰ ਚੀਜ਼ ਨਹੀਂ ਜੋ ਤੁਸੀਂ ਨਹੀਂ ਚਾਹੁੰਦੇ ਤੁਹਾਡੀ ਜਿੰਦਗੀ ਵਿਚ ਕਦੇ ਵੀ ਵਾਪਰੇ। ਕੋਈ ਵੀ ਚੀਜ਼ ਜੋ ਤੁਸੀਂ ਸੋਚਦੇ ਹੋ ਇਕ ਸੁਪਨੇ ਵਾਲੀ ਜਿੰਦਗੀ ਹੈ ਉਹ ਅਸਲੀਅਤ ਬਣ ਜਾਵੇਗੀ। ਉਹ ਹੈ ਜਿੰਦਗੀ ਜੋ ਸਾਨੂੰ ਧਰਤੀ ਉਤੇ ਜੀਣੀ ਚਾਹੀਦੀ ਹੈ, ਅਤੇ ਬਾਅਦ ਵਿਚ ਸਵਰਗ ਵਿਚ। ਨਰਕ ਨੂੰ ਪੂਰੀ ਤਰਾਂ ਨਸ਼ਟ ਕੀਤਾ ਜਾਵੇਗਾ, ਕਿਉਂਕਿ ਕਿਸੇ ਕੋਲ ਮਾੜੇ ਕਰਮ ਨਹੀਂ ਹੋਣਗੇ ਉਥੇ ਜਾ ਕੇ ਦੁਖ ਭੁਗਤਣ ਲਈ, ਸਜ਼ਾ ਭੁਗਤਣ ਲਈ, ਜਾਂ ਆਪਣੇ ਪਾਪਾਂ ਤੋਂ ਛੁਟਕਾਰਾ ਪਾਉਣ ਲਈ, ਜਾਂ ਸਦਾ ਉਥੇ ਵਿਚ ਰਹਿਣ ਲਈ ਕਿਉਂਕਿ ਉਨਾਂ ਦੇ ਪਾਪ ਬਹੁਤੇ ਜਿਆਦਾ ਹਨ ਸਾਫ ਕਰਨ ਲਈ।

ਉਹ ਜਿੰਦਗੀ ਹੈ ਜੋ ਪ੍ਰਮਾਤਮਾ ਚਾਹੁੰਦੇ ਹਨ ਸਾਡੇ ਕੋਲ ਹੋਵੇ। ਉਹ ਪ੍ਰਮਾਤਮਾ ਦੇ ਬਚਿਆਂ ਦੀ ਜਿੰਦਗੀ ਹੈ । ਕ੍ਰਿਪਾ ਕਰਕੇ ਮੇਰੇ ਵਿਚ ਵਿਸ਼ਵਾਸ਼ ਕੋ। ਮੈਂ ਤੁਹਾਨੂੰ ਇਹ ਸਭ ਦਸਣ ਨਾਲ ਕੋਈ ਲਾਭ ਨਹੀਂ ਖਟਦੀ। ਮੈਂ ਤੁਹਾਨੂੰ ਇਹ ਸਭ ਆਪਣੇ ਦਿਲ ਨਾਲ ਦਸ ਰਹੀ ਹਾਂ ਕਿਉਂਕਿ ਤੁਸੀਂ ਮੈਂ ਹੋ। ਅਸੀਂ ਇਕਠੇ ਹਾਂ। ਸਮੁਚੇ ਬ੍ਰਹਿਮੰਡੀ ਸਿਸਟਮ ਵਿਚ, ਅਸੀਂ ਇਕ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
987 ਦੇਖੇ ਗਏ
2024-12-25
540 ਦੇਖੇ ਗਏ
2024-12-25
436 ਦੇਖੇ ਗਏ
2024-12-25
256 ਦੇਖੇ ਗਏ
2024-12-25
1 ਦੇਖੇ ਗਏ
2024-12-24
292 ਦੇਖੇ ਗਏ
2024-12-24
1210 ਦੇਖੇ ਗਏ
39:08
2024-12-24
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ