ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਹ ਪਾਪ ਜੋ ਪ੍ਰੇਮ ਸ਼ਕਤੀ ਅਤੇ ਮਾਫੀ ਦੁਆਰਾ ਨਹੀਂ ਸੋਖੇ ਜਾ ਸਕਦੇ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਅਸੀਂ ਤੁਹਾਨੂੰ ਦੋਸ਼ ਨਹੀਂ ਦੇ ਰਹੇ, ਮੇਰੇ ਮਾਲਕ ਪ੍ਰਭੂ, ਅਸੀਂ ਸਿਰਫ ਪ੍ਰਾਰਥਨਾ ਕਰ ਰਹੇ ਹਾਂ। ਸੋ ਤੁਸੀਂ ਕ੍ਰਿਪਾ ਕਰਕੇ ਸਮਝੋ, ਇਹ ਸੰਸਾਰ ਕਿਸੇ ਲਈ ਸੌਖਾ ਨਹੀਂ ਹੈ। ਪਰਤਾਇਆ ਜਾਣਾ ਅਤੇ ਬੁਰਾ ਕਰਨਾ ਵਧੇਰੇ ਆਸਾਨ ਹੈ ਉਚਾ ਚੁਕੇ ਜਾਣ ਨਾਲੋਂ ਅਤੇ ਤੁਹਾਡਾ ਨਾਮ ਯਾਦ ਕਰਨ ਨਾਲੋਂ। ਇਹ ਸਿਰਫ ਇਸ ਸੰਸਾਰ ਦਾ ਸਿਸਟਮ ਹੈ ਜੋ ਲੋਕਾਂ ਨੂੰ ਹੇਠਾਂ ਨੂੰ ਖਿਚਦਾ ਹੈ, ਅਤੇ ਉਹ ਮਸਾਂ ਹੀ ਖੜੇ ਹੋ ਸਕੇ ਜੇਕਰ ਉਹ ਹੇਠਾਂ ਹਨ। (...)

ਇਹ ਬਹੁਤ ਮੁਸ਼ਕਲ ਹੈ ਉਨਾਂ ਲਈ ਜਾਗਣਾ ਅਤੇ ਤੁਹਾਨੂੰ ਯਾਦ ਕਰਨਾ। ਇਹਨਾਂ ਦਹਾਕਿਆਂ ਦੌਰਾਨ ਮੈਂ ਉਨਾਂ ਨੂੰ ਮੁੜ ਯਾਦ ਦਿਲਾਉਣ ਦੀ ਸਖਤ ਕੋਸ਼ਿਸ਼ ਕਰਦੀ ਰਹੀ ਹਾਂ, ਕਰ ਰਹੀ ਹਾਂ ਜੋ ਵੀ ਮੈਂ ਕਰ ਸਕਦੀ ਹਾਂ। ਪਰ ਇਤਨਾ ਨਿਰਾਸ਼ ਮਹਿਸੂਸ ਕਰਦੀ ਹਾਂ। ਕਈ ਵਾਰ, ਮੈਂ ਬੇਵਸ ਹਾਂ। ਮੈਂਨੂੰ ਲਗਦਾ ਹੈ ਕਿ ਇਹ ਸੰਸਾਰ ਹੋਰ ਅਤੇ ਹੋਰ ਜਿਵੇਂ ਨਰਕ ਵਰਗਾ ਬਣ ਰਿਹਾ ਹੈ। ਕੁਝ ਹਿਸੇ ਪਹਿਲਾਂ ਹੀ ਨਰਕ ਹਨ। ਮੈਂ ਨਹੀਂ ਜਾਣਦੀ ਕਿਵੇਂ ਤੁਸੀਂ ਮੈਨੂੰ ਇਤਨੀ ਆਸ਼ੀਰਵਾਦ ਦਿੰਦੇ ਹੋ ਕਿ ਮੈਂ ਇਹ ਸਭ ਦੁਖ ਜਿਸ ਦੀ ਮੈਂ ਗਵਾਹ ਹਾਂ ਉਹਦੇ ਨਾਲ ਢਹਿ ਢੇਰੀ ਨਹੀਂ ਹੁੰਦੀ, ਕਿ ਮੈਂ ਟੁਟ ਨਹੀਂ ਗਈ ਸਾਰੇ ਦਰਦ ਨਾਲ ਜੋ ਮੈਂ ਮਨੁਖਾਂ, ਜਾਨਵਰ-ਲੋਕਾਂ, ਦੁਰਖਤਾਂ ਅਤੇ ਆਦਿ ਤੋਂ ਉਵੇਂ ਮਹਿਸੂਸ ਕਰਦੀ ਹਾਂ ਜਿਵੇਂ ਉਨਾਂ ਦੀ ਪੀੜਾ ਮੇਰੀ ਆਪਣੀ ਹੋਵੇ! ਮੈਂ ਉਹਦੇ ਲਈ ਤੁਹਾਡਾ ਧੰਨਵਾਦ ਕਰਦੀ ਹਾਂ - ਮੈਨੂੰ ਮਜ਼ਬੂਤ ਰਖਣ ਲਈ, ਘਟੋ ਘਟ ਅੰਸ਼ਕ ਤੌਰ ਤੇ, ਮਾਨਸਿਕ ਤੌਰ ਤੇ, ਅਤੇ ਸਰੀਰਕ ਤੌਰ ਤੇ।

ਪਰੰਤੂ ਬਹੁਤੇ ਲੋਕ ਸਹਿ ਨਹੀਂ ਸਕਦੇ, ਮੇਰੇ ਪ੍ਰਭੂ ਜੀਉ। ਉਹ ਆਪਣੇ ਆਪ ਨੂੰ ਮਾਰ ਦਿੰਦੇ ਹਨ ਜਾਂ ਉਹ ਡਿਪਰੈਸ਼ਨ ਵਿਚ ਡੁਬ ਜਾਂਦੇ ਹਨ, ਅਤੇ ਉਹਨਾਂ ਨੂੰ ਸ਼ਰਾਬ ਦੀ ਅਤੇ ਨਸ਼‌ਿਆਂ ਦੀ ਵਰਤੋਂ ਕਰਨੀ ਪੈਂਦੀ ਹਾਂ, ਤਾਂਕਿ ਭੁਲ ਸਕਣ। ਪਰ ਜਿਤਨਾ ਜਿਆਦਾ ਉਹ ਉਨਾਂ ਨੂੰ ਵਰਤੋਂ ਕਰਦੇ ਹਨ, ਉਤਨੇ ਜਿਆਦਾ ਉਹ ਕਮਜ਼ੋਰ ਬਣ ਜਾਂਦੇ ਹਨ, ਉਚਾ ਖੜੇ ਹੋਣ ਵਿਚ ਅਤੇ ਆਪਣੇ ਆਪ ਨੂੰ ਸਭ ਕਿਸਮਾਂ ਦੇ ਹਮਲਿਆਂ ਤੋਂ ਸੁਰਖਿਅਤ ਰਖਣ ਵਿਚ ਅਸਮਰਥ ਹੋ ਜਾਂਦੇ। ਕਿਉਂਕਿ ਜਿਥੇ ਵੀ ਉਹ ਦੇਖਦੇ ਹਨ, ਜਿਆਦਾਤਰ ਇਹ ਸਿਰਫ ਦੁਖ ਹੈ, ਦਰਦ, ਅਤੇ ਨਿਰਾਸ਼ਾ। ਅਤੇ ਹੁਣ ਸਾਡੇ ਕੋਲ ਬਹੁਤ ਸਾਰੀਆਂ ਮੁਸੀਬਤਾਂ ਹਨ, ਅਤੇ ਮੌਸਮ ਦੀ ਵਧ ਰਹੀ ਗਰਮੀ, (ਸੂਰਜੀ) ਫਲੈਅਰਜ਼, (ਸੂਰਜ਼ੀ) ਤੂਫਾਨ - ਅਤੇ ਬਸ ਹਨੇਰੀ ਤੂਫਾਨ ਹੀ ਨਹੀਂ ਜਾਂ ਮੀਂਹ ਦੇ ਤੂਫਾਨ, ਪਰ (ਸੂਰਜੀ) ਤੂਫਾਨ ਵੀ। ਬਹੁਤ ਸਾਰੀਆਂ ਚੀਜ਼ਾਂ ਇਸ ਗ੍ਰਹਿ ਤੇ ਸਾਡੇ ਬਚੇ ਰਹਿਣ ਲਈ ਪਹਿਲੇ ਹੀ ਖਤਰੇ ਵਿਚ ਪਾ ਰਹੀਆਂ ਹਨ। ਤੁਸੀਂ ਉਹ ਚੰਗੀ ਤਰਾਂ ਜਾਣਦੇ ਹੋ। ਕਾਲਾ ਫਰਿਸ਼ਤਾ ਇਸ ਗ੍ਰਹਿ ਉਤੇ ਸਾਰੇ ਜੀਵਾਂ ਪ੍ਰਤੀ ਬਹੁਤਾ ਦਿਆਲੂ ਨਹੀਂ ਹੈ, ਕਿਉਂਕਿ ਸਾਰੀ ਮਾਨਵਤਾ ਨੇ, ਵਧ ਜਾਂ ਘਟ, ਕੁਝ ਚੀਜ਼ ਗਲਤ ਕੀਤੀ ਹੈ। ਉਨਾਂ ਵਿਚੋਂ ਸਿਰਫ ਕੁਝ ਹਨ ਜਿਹੜੇ ਮੁੜੇ ਹਨ, ਪਛਤਾਵਾ ਕੀਤਾ ਅਤੇ ਆਪਣੇ ਮਾੜੇ ਕਰਮਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕ੍ਰਿਪਾ ਨਾਲ ਜੋ ਤੁਸੀਂ ਉਨਾਂ ਨੂੰ ਬਖਸ਼ਦੇ ਹੋ।

ਕ੍ਰਿਪਾ ਕਰਕੇ ਆਪਣੀ ਸ਼ਕਤੀ ਵਰਤੋਂ ਕਰੋ ਉਨਾਂ (ਮਾਨਸਾਂ) ਨੂੰ ਜਗਾਉਣ ਲਈ ਤਾਂਕਿ ਉਹ ਹਮੇਸ਼ਾਂ ਲਈ ਖਤਮ ਨਹੀਂ ਹੋਣਗੇ। ਕਿਉਂਕਿ ਇਸ ਵਾਰ, ਉਨਾਂ ਨੂੰ ਆਸਾਨੀ ਨਾਲ ਮਾਫ ਨਹੀਂ ਕੀਤਾ ਜਾਵੇਗਾ, ਕਿਉਂਕਿ ਜਨਮ ਦਰ ਜਨਮ ਦੇ ਮਾੜੇ ਕਰਮ, ਮਾੜੇ ਪਾਪ ਉਨਾਂ ਦੀ ਹੋਂਦ ਦੇ ਰਿਕਾਰਡ ਵਿਚ ਬਹੁਤ ਸਾਰੇ ਜਮਾਂ ਹੋ ਗਏ ਹਨ। ਅਤੇ ਅਸੀਂ ਤੁਹਾਨੂੰ ਦੋਸ਼ ਨਹੀਂ ਦੇ ਰਹੇ, ਮੇਰੇ ਮਾਲਕ ਪ੍ਰਭੂ, ਅਸੀਂ ਸਿਰਫ ਪ੍ਰਾਰਥਨਾ ਕਰ ਰਹੇ ਹਾਂ। ਸੋ ਤੁਸੀਂ ਕ੍ਰਿਪਾ ਕਰਕੇ ਸਮਝੋ, ਇਹ ਸੰਸਾਰ ਕਿਸੇ ਲਈ ਸੌਖਾ ਨਹੀਂ ਹੈ। ਪਰਤਾਇਆ ਜਾਣਾ ਅਤੇ ਬੁਰਾ ਕਰਨਾ ਵਧੇਰੇ ਆਸਾਨ ਹੈ ਉਚਾ ਚੁਕੇ ਜਾਣ ਨਾਲੋਂ ਅਤੇ ਤੁਹਾਡਾ ਨਾਮ ਯਾਦ ਕਰਨ ਨਾਲੋਂ। ਇਹ ਸਿਰਫ ਇਸ ਸੰਸਾਰ ਦਾ ਸਿਸਟਮ ਹੈ ਜੋ ਲੋਕਾਂ ਨੂੰ ਹੇਠਾਂ ਨੂੰ ਖਿਚਦਾ ਹੈ, ਅਤੇ ਉਹ ਮਸਾਂ ਹੀ ਖੜੇ ਹੋ ਸਕੇ ਜੇਕਰ ਉਹ ਹੇਠਾਂ ਹਨ। ਅਤੇ ਇਥੋਂ ਤਕ ਜੇਕਰ ਉਹ ਖੜੇ ਹਨ, ਉਹ ਸਿਰਫ ਤਕਰੀਬਨ ਜ਼ੌਂਮਬੀਆਂ ਦੀ ਤਰਾਂ ਹਨ।

ਉਨਾਂ ਕੋਲ ਬਹੁਤਾ ਸੋਚਣ ਲਈ ਬਹੁਤਾ ਸਮਾਂ ਨਹੀਂ ਹੈ। ਉਹ ਬਸ ਕੰਮ ਕਰਦੇ ਇਤਨੇ ਵਿਆਸਤ ਹਨ ਅਤੇ ਜਦੋਂ ਉਹ ਘਰ ਨੂੰ ਆਉਂਦੇ ਹਨ, ਉਨਾਂ ਨੂੰ ਖਰੀਦਾਰੀ ਦੀ, ਸਫਾਈ, ਬਚ‌ਿਆਂ, ਬਜ਼ੁਰਗਾਂ, ਅਤੇ ਬਿਮਾਰ ਲੋਕਾਂ ਦੀ ਦੇਖ ਭਾਲ ਕਰਨੀ ਪੈਂਦੀ ਹੈ। ਅਤੇ ਉਹ ਗਲਤ ਚੀਜ਼ਾਂ ਖਾਂਦੇ ਹਨ, ਜਿਵੇਂ ਜਾਨਵਰ-ਲੋਕਾਂ ਦੀਆਂ ਚੀਜ਼ਾਂ। ਇਸ ਤਰਾਂ, ਉਹ ਸਾਰਾ ਸਮਾਂ ਬਿਮਾਰ ਹੁੰਦੇ ਹਨ। ਉਨਾਂ ਨੂੰ ਡਾਕਟਰ ਕੋਲ ਜਾਣਾ ਪੈਂਦਾ, ਹਸਪਤਾਲ ਨੂੰ ਜਾਣਾ ਪੈਂਦਾ, ਅਤੇ ਬਹੁਤ ਸਾਰਾ ਦੁਖ ਵੀ ਸਹਿਣ ਕਰਨਾ ਪੈਂਦਾ। ਸਭ ਚੀਜ਼ ਜੋ ਉਨਾਂ ਕੋਲ ਹੈ, ਉਨਾਂ ਨੂੰ ਪਸੀਨੇ, ਹੰਝੂ ਅਤੇ ਇਥੋਂ ਤਕ ਖੂਨ ਨਾਲ ਕੰਮ ਕਰਨਾ ਜ਼ਰੂਰੀ ਹੈ। ਇਹ ਜੀਵਨ ਉਨਾਂ ਨੂੰ ਬਹੁਤ ਸਜ਼ਾ ਦੇ ਰਿਹਾ ਹੈ, ਕਿ ਇਥੋਂ ਤਕ ਜੇਕਰ ਉਹ ਬਿਮਾਰ ਹਨ, ਉਹ ਇਕ ਆਰਾਮ ਕਰਨ ਲਈ ਨਹੀਂ ਰੁਕ ਸਕਦੇ। ਉਹ ਇਤਨਾ ਸਖਤ ਕੰਮ ਕਰਦੇ ਹਨ, ਪਰ ਕਦੇ ਕਦਾਂਈ ਚੀਜ਼ਾਂ ਵਾਪਰਦੀਆਂ ਹਨ ਕਿ ਉਹ ਉਹ ਸਭ ਚੀਜ਼ ਗੁਆ ਬੈਠਦੇ ਹਨ ਅਤੇ ਬੇਘਰ ਹੋ ਜਾਂਦੇ ਹਨ। ਭਾਵੇਂ ਜੇਕਰ ਉਨਾਂ ਕੋਲ ਇਕ ਘਰ ਹੋਵੇ, ਉਾਨਂ ਕੋਲ ਪੈਸੇ ਨਹੀਂ ਹਨ ਭੁਗਤਾਨ ਕਰਨ ਲਈ ਸਭ ਤੋਂ ਘਟ ਆਰਾਮ ਲਈ ਆਪਣੇ ਆਪ ਨੂੰ ਗਰਮ ਰਖਣ ਲਈ, ਆਪਣੇ ਆਪ ਨੂੰ ਅਤੇ ਆਪਣੇ ਬਚਿਆਂ ਨੂੰ ਆਰਾਮਦਾਇਕ ਰਖਣ ਲਈ ਅਤੇ ਖੁਆਉਣ ਲਈ, ਜਾਂ ਇਥੋਂ ਤਕ ਸਕੂਲ ਜਾਣ ਲਈ ਵੀ। ਇਹ ਜੀਵਨ ਸਵਰਗ ਨਹੀਂ ਹੈ, ਮੇਰੇ ਪ੍ਰਭੂ। ਆਤਮਾਵਾਂ ਜਿਹੜੀਆਂ ਇਥੇ ਆਉਂਦੀਆਂ ਹਨ ਜ਼ੁਲਮ ਕੀਤੇ ਜਾ ਰਹੇ ਹਨ, ਜ਼ਹਿਰ ਦਿਤੀ ਜਾ ਰਹੀ, ਭਰਮਾਏ ਜਾ ਰਹੇ ਹੋਰ ਸੋਚਣ ਦੇ ਯੋਗ ਨਾ ਹੋਣ ਲਈ। ਉਹ ਇਥੋਂ ਤਕ ਸਵਰਗਾਂ ਵਿਚ ਵਿਸ਼ਵਾਸ਼ ਗੁਆ ਰਹੇ ਹਨ, ਅਤੇ ਫਿਰ ਨਰਕ ਤੋਂ ਨਹੀਂ ਡਰਦੇ, ਕਿਉਂਕਿ ਉਹ ਨਹੀਂ ਜਾਣਦੇ ਕੋਈ ਵੀ ਇਹਨਾਂ ਚੀਜ਼ਾਂ ਬਾਰੇ।

ਅਤੇ ਕੋਈ ਨਹੀਂ ਸਵਰਗ ਵਿਚ ਦੁਖ ਅਤੇ ਨਿਰਾਸ਼ਾ ਨੂੰ ਸਮਝਦਾ ਜਿਸ ਵਿਚ ਦੀ ਮਾਨਵਤਾ ਨੂੰ ਗੁਜ਼ਰਨਾ ਪੈਂਦਾ ਹੈ, ਜਾਨਵਰ-ਲੋਕਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ, ਜਿਨਾਂ ਨੂੰ ਜੰਜ਼ੀਰਾਂ ਨਾਲ ਬੰਨਿਆ ਗਿਆ, ਅਜਿਹੇ ਬਹੁਤ ਹੀ ਛੋਟੇ ਜਿਹੇ ਸੀਮਤ ਬਕਸਿਆਂ ਵਿਚ ਕਿ ਉਹ ਇਥੋਂ ਤਕ ਸਾਰਾ ਦਿਨ ਘੁੰਮ ਨਹੀਂ ਸਕਦੇ, ਸਾਰੀ ਰਾਤ, ਆਪਣੀਆਂ ਸਾਰੀਆਂ ਜਿੰਦਗੀਆਂ ਦੌਰਾਨ, ਜਦੋਂ ਤਕ ਉਨਾਂ ਨੂੰ ਕਤਲ ਕੀਤਾ ਜਾਂਦਾ, ਸੰਸਾਰ ਦੇ ਕਿਸੇ ਹਨੇਰੇ ਕੋਨੋ ਵਿਚ ਇਤਨੀ ਜਿਆਦਾ ਪੀੜਾ ਅਤੇ ਨਿਰਾਸ਼ਾ ਵਿਚ। ਇਹ ਸੰਸਾਰ ਇਕ ਸੌਖੀ ਜਗਾ ਨਹੀਂ ਹੈ ਕਿਵੇਂ ਵੀ ਕਿਸੇ ਵੀ ਆਤਮਾ ਲਈ, ਮੇਰੇ ਪ੍ਰਭੂ ਜੀਉ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਦੂਜੇ ਵਿਚਾਰ ਰਖੋ ਅਤੇ ਉਨਾਂ ਨੂੰ ਜਾਗਣ ਦਾ ਇਕ ਮੌਕਾ ਦੇਵੋ। ਕ੍ਰਿਪਾ ਕਰਕੇ ਆਪਣੀ ਸਾਰੀ ਸ਼ਕਤੀ ਦੀ ਵਰਤੋਂ ਕਰੋ, ਆਪਣਾ ਸਾਧਨ ਉਨਾਂ ਨੂੰ ਜਗਾਉਣ ਲਈ। ਤੁਸੀਂ ਕਿਸੇ ਵੀ ਤਰੀਕੇ ਨਾਲ ਮੈਨੂੰ ਵਰਤ ਸਕਦੇ ਹੋ। ਮੈਨੂੰ ਮਾਰ ਦਿਓ ਜੇਕਰ ਉਹ ਉਨਾਂ ਨੂੰ ਜਗਾਉਣ ਵਿਚ ਮਦਦ ਕਰੇਗਾ। ਇਕ ਵਿਆਕਤੀ ਦੀ ਮੌਤ, ਅਨੇਕ ਹੀ ਲੋਕ ਜਿਉਂਦੇ ਰਹਿੰਦੇ ਹਨ - ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ, ਮੇਰੇ ਪ੍ਰਭੂ ਜੀਉ। ਤੁਸੀਂ ਮੈਨੂੰ ਤਬਾਹ ਕਰ ਸਕਦੇ ਹੋ, ਮੇਰੀ ਆਤਮਾ ਨੂੰ ਹਰ ਜਗਾ ਖਿਲਾਰ ਦੇਵੋ ਉਵੇਂ ਜਿਵੇਂ ਜੇਕਰ ਮੈਂ ਉਨਾਂ ਪਾਪੀਆਂ ਵਿਚੋਂ ਇਕ ਹੋਵਾਂ ਜੋ ਕਿ ਅਨੁਭਵ ਕਰਨ ਜਾ ਰਹੇ ਹਨ ਇਸ ਕਿਸਮ ਦੀ ਡਰਾਉੇਣੀ ਚੀਜ਼ - ਸਦਾ ਲਈ ਗੁਆਚ ਜਾਣ ਲਈ, ਜੇਕਰ ਉਹ ਸਾਰੇ ਜੀਵਾਂ ਦੀ ਮਦਦ ਕਰਦਾ ਹੈ ਦੁਖਾਂ ਤੋਂ ਬਚਣ ਲਈ ਅਤੇ ਆਜ਼ਾਦ ਹੋਣ ਲਈ, ਘਰ ਜਾਣ ਲਈ! ਜੇਕਰ ਉਹ ਦੁਖੀ ਹਨ, ਮੈਂ ਕਿਵੇਂ ਅਨੰਦ ਮਾਣ ਸਕਾਂਗੀ!?

ਇਹ ਸੰਸਾਰ ਸਵਰਗ ਨਹੀਂ ਹੈ, ਮੇਰੇ ਪ੍ਰਭੂ ਜੀਉ। ਕ੍ਰਿਪਾ ਕਰਕੇ ਉਹ ਯਾਦ ਰਖਣਾ। ਆਤਮਾਵਾਂ ਨਹੀਂ ਜਾਣਦੀਆਂ ਉਹ ਇਥੇ ਆਉਣ ਤੋਂ ਪਹਿਲਾਂ ਨਹੀਂ ਜਾਣਦੀਆਂ ਕਿਸ ਚੀਜ਼ ਦਾ ਸਾਹਮੁਣਾ ਉਨਾਂ ਨੂੰ ਕਰਨਾ ਪਵੇਗਾ। ਅਤੇ ਇਕੇਰਾਂ ਉਹ ਇਥੇ ਥਲੇ ਆਉਂਦੀਆਂ ਹਨ, ਇਹ ਮੁਸ਼ਕਲ ਹੈ ਉਨਾਂ ਲਈ ਵਾਪਸ ਮੁੜਨਾ ਬਹੁਤ ਸਾਰੇ ਫੰਦਿਆਂ ਦੇ ਕਾਰਨ, ਬਹੁਤ ਸਾਰੀਆਂ ਚਾਲਾਂ ਦੇ ਕਾਰਨ, ਬਹੁਤ ਸਾਰੀਆਂ ਫੁਸਲਾਹਟਾਂ ਦੇ ਕਾਰਨ, ਬਹੁਤ ਸਾਰੀਆਂ ਮੰਗਾਂ ਦੇ ਕਾਰਨ ਜੋ ਉਹ ਨਹੀਂ ਜਾਣਦੇ ਸੀ ਸਵਰਗਾਂ ਵਿਚ ਮੌਜ਼ੂਦ ਸਨ। ਉਹ ਨਹੀਂ ਜਾਣਦੇ ਕਿਵੇਂ; ਉਹ ਅਜ਼ੇ ਵੀ ਨਹੀਂ ਜਾਣਦੇ ਕਿਵੇਂ ਉਨਾਂ ਨਾਲ ਪ੍ਰਤਿਕ੍ਰਿਆ ਕਰਨੀ ਹੈ। ਭਾਵੇਂ ਜੇਕਰ ਕੁਝ ਭੋਰੇ ਜਿਹੇ ਸਕਿੰਟ ਲਈ ਉਹ ਤੁਹਾਨੂੰ ਯਾਦ ਕਰਦੇ ਹਨ, ਅਨੇਕ ਹੋਰ ਚੀਜ਼ਾਂ ਉਸ ਵਿਚਾਰ ਉਤੇ ਹਾਵੀ ਹੋਣਗੀਆਂ ਅਤੇ ਇਸ ਨੂੰ ਡੋਬ ਦੇਣਗੀਆਂ, ਉਨਾਂ ਨੂੰ ਉਲਝਣਾਂ ਅਤੇ ਸੁਸਤੀ ਵਿਚ ਅਣਜਾਣਪੁਣੇ ਵਿਚ ਦੁਬਾਰਾ ਘਸੀਟ ਕੇ ਲੈ ਜਾਣਗੀਆਂ।

ਤੁਹਾਡੇ ਅਗੇ ਪ੍ਰਾਰਥਨਾ ਕਰਨ ਲਈ ਮੇਰੇ ਕੋਲ ਹੋਰ ਸ਼ਬਦ ਨਹੀਂ ਹਨ। ਅਤੇ ਮੈਂ ਤੁਹਾਨੂੰ ਪ੍ਰਾਰਥਨਾ ਕਰਦੀ ਹਾਂ, ਤੁਹਾਨੂੰ ਹਰ ਰੋਜ਼ ਪੂਜ਼ਦੀ ਹਾਂ। ਤੁਸੀਂ ਉਹ ਜਾਣਦੇ ਹੋ। ਪਰ ਮੇਰਾ ਦਿਲ ਰਾਜ਼ੀ ਨਹੀਂ ਹੋ ਸਕਦਾ, ਭਾਵੇਂ ਮੈਂ ਤੁਹਾਡੀ ਆਸ਼ੀਰਵਾਦ ਨੂੰ ਜਾਣਦੀ ਹਾਂ। ਮੈਂ ਤੁਹਾਡੇ ਪਿਆਰ ਨੂੰ ਮਹਿਸੂਸ ਕਰਦੀ ਹਾਂ ਅਤੇ ਇਹਦੇ ਲਈ ਮੈਂ ਬਹੁਤ ਆਭਾਰੀ ਹਾਂ। ਪਰ ਮੇਰੇ ਦਿਲ ਖੁਸ਼ੀ ਨਹੀਂ ਮਹਿਸੂਸ ਕਰ ਸਕਦਾ ਕਿਉਂਕਿ ਸਮੁਚਾ ਸੰਸਾਰ ਖੁਸ਼ ਨਹੀਂ ਹੈ, ਅਤੇ ਉਨਾਂ ਵਿਚੋਂ ਜਿਆਦਾਤਰ ਬਹੁਤ ਗੰਭੀਰਤਾ ਨਾਲ ਸਜ਼ਾ ਭੁਗਤਣਗੇ ਜਾਂ ਸਮੁਚੇ ਬ੍ਰਹਿਮੰਡ ਵਿਚ ਸਭ ਜਗਾ ਖਿਲਾਰੇ ਜਾਣਗੇ ਅਤੇ ਆਪਣੇ ਆਪ ਨੂੰ ਕਦੇ ਵ‌ੀ ਦੁਬਾਰਾ ਨਹੀਂ ਲਭ ਸਕਣਗੇ ਇਕ ਟੁਕੜੇ ਵਿਚ। ਕਦੇ ਵੀ ਗਲ ਕਰਨ ਦੇ ਯੋਗ ਨਹੀਂ ਹੋਣਗੇ ਜਿਵੇਂ ਮੈਂ ਤੁਹਾਡੇ ਨਾਲ ਗਲ ਕਰ ਰਹੀ ਹਾਂ। ਕਦੇ ਇਥੋਂ ਤਕ ਤੁਹਾਨੂੰ ਪ੍ਰਾਰਥਨਾ ਕਰਨ ਦੇ ਯੋਗ ਨਹੀਂ ਹੋਣਗੇ। ਇਸ ਗ੍ਰਹਿ ਉਤੇ ਜਾਂ ਕਿਸੇ ਜਗਾ ਬ੍ਰਹਿਮੰਡ ਵਿਚ ਹਮੇਸ਼ਾਂ ਅਨੰਤ ਸਮੇਂ ਲਈ ਕਦੇ ਕਿਸੇ ਚੰਗੇ ਭੋਜ਼ਨ ਦਾ ਸੁਆਦ ਲੈਣ ਦੇ, ਕੋਈ ਚੰਗੀ ਹਵਾ ਦਾ ਸਾਹ ਲੈਣ ਦੇ, ਤੈਰਨ ਲਈ ਜਾਣ ਦੇ, ਜਾਂ ਕੁਝ ਸਧਾਰਨ ਸਰੀਰਕ ਅਨੰਦ ਮਾਨਣ ਦੇ ਯੋਗ ਨਹੀਂ ਹੋਣਗੇ। ਸਦਾ ਲਈ ਗੁਆਚ ਜਾਣਗੇ, ਵਿਰਲਾਪ ਨਾਲ ਸਭ ਜਗਾ ਖਿਲਰ ਜਾਣਗੇ । ਅਤੇ ਫਿਰ ਉਨਾਂ ਨੂੰ ਇਕਠਾ ਕਰਨਾ ਬੇਕਾਰ ਹੋ ਜਾਂਦਾ ਹੈ। ਜਿਵੇਂ ਪਥਰਾਂ ਵਾਂਗ, ਜਿਵੰ ਕੰਕਰਾਂ ਵਾਂਗ - ਕੋਈ ਵੀ ਚੀਜ਼ ਸਿਵਾਇ ਇਕ ਭਲੇ ਜਿੰਦਾ ਜੀਵ ਜਿਵੇਂ ਇਥੇ ਮਾਨਸ ਅਤੇ ਜਾਨਵਰ-ਲੋਕ ਜਾਂ ਇਥੋਂ ਤਕ ਦਰਖਤਾਂ ਵਾਂਗ।

ਪਿਆਰੇ ਸਰਬ-ਸ਼ਕਤੀਮਾਨ ਪ੍ਰਮਾਤਮਾ ਜੀਉ ਜਿਹੜੇ ਸਭ ਚੀਜ਼ ਦੇ ਜਾਣੀ ਜਾਣ ਹਨ, ਮੈਂ ਨਹੀਂ ਜਾਣਦੀ ਕਿਉਂ ਮੈਂ ਇਤਨੀਆਂ ਗਲਾਂ ਕਰ ਰਹੀ ਹਾਂ। ਇਹੀ ਹੈ ਬਸ ਤੁਹਾਡੇ ਨਾਲ ਗਲ ਕਰਨ ਲਈ, ਉਮੀਦ ਕਰਦੀ ਹੋਈ ਕਿ ਤੁਸੀਂ ਸੁਣੋਂਗੇ ਅਤੇ ਮਾਨਵਤਾ ਦੀ ਮਦਦ ਕਰੋਂਗੇ, ਕ੍ਰਿਪਾ ਕਰਕੇ। ਕ੍ਰਿਪਾ ਕਰਕੇ ਉਨਾਂ ਤੋਂ ਦੂਰ ਆਪਣਾ ਸਿਰ ਨਾ ਮੋੜੋ। ਇਸ ਵਾਰ, ਇਹ ਮਹਿਸੂਸ ਹੁੰਦਾ ਹੈ ਜਿਵੇਂ ਇਕ ਸਦੀਵੀ ਸਮਾਂ, ਪਰ ਇਹ ਖਤਮ ਹੋਵੇਗਾ। ਮੈਂ ਨਹੀਂ ਜਾਣਦੀ ਇਹ ਮਾਨਵਤਾ ਨੂੰ ਕਿਵੇਂ ਸਾਬਤ ਕਰਨਾ ਹੈ, ਤਾਂਕਿ ਉਹ ਤੁਹਾਨੂੰ ਸੁਣਨਗੇ, ਕਿ ਉਹ ਤੁਹਾਡੀ ਪੂਜ਼ਾ ਕਰਨਗੇ, ਉਹ ਤੁਹਾਡੇ ਅਗੇ ਪਛਤਾਵਾ ਕਰਨਗੇ, ਅਤੇ ਚੰਗੇ ਬਚੇ ਦੁਬਾਰਾ ਬਣਨਗੇ ਉਵੇਂ ਜਿਵੇਂ ਜਦੋਂ ਉਹ ਸਵਰਗ ਵਿਚ ਤੁਹਾਡੀ ਮਿਹਰ ਤੋਂ ਜਨਮੇਂ ਸਨ।

ਮੈਂ ਤੁਹਾਡੇ ਨਾਲ ਗਲ ਕਰ ਰਹੀ ਹਾਂ ਕਿਉਂਕਿ ਮੇਰੇ ਕੋਲ ਕੋਈ ਹੋਰ ਨਹੀਂ ਹੈ ਗਲ ਕਰਨ ਲਈ। ਇਹ ਚਾਰ ਸਾਲ ਹੋ ਗਏ ਹਨ ਮੇਰੇ ਇਕਲਤਾ ਤੋਂ । ਮੈਂ ਇਕਲੀ ਹਾਂ ਸਟੂਡੀਓ ਵਰਗੇ ਜੀਵਨਸ਼ੈਲੀ ਵਿਚ ਇਥੇ। ਤੁਸੀਂ ਜਾਣਦੇ ਹੋ, ਇਕ ਕਮਰਾ, ਇਕ ਰਸੋਈ, ਇਕ ਵਾਸ਼ਰੂਮ। ਉਹੀ ਹੈ ਸਭ ਜਿਸ ਦੀ ਮੈਨੂੰ ਅਸਲ ਵਿਚ ਲੋੜ ਹੈ। ਇਹ ਬਹੁਤ ਵਧੀਆ ਹੈ ਬਹੁਤ ਸਾਰੇ ਲੋਕਾਂ ਨਾਲੋਂ ਜਿਨਾਂ ਕੋਲ ਇਕ ਘਰ ਨਹੀਂ ਹੈ, ਜਿਹੜੇ ਸ਼ਰਨਾਰਥੀਆਂ ਵਜੋਂ ਸੜਕ ਤੇ ਰਹਿੰਦੇ ਹਨ, ਕੁਝ ਭਿਆਨਕ, ਗਰਮ ਮਾਰੂਥਲ ਵਿਚ ਜਾਂ ਜੰਮੀ ਹੋਈ ਜ਼ਮੀਨ ਉਤੇ ਕੁਝ ਪਲਾਸਟਿਕ ਉਨਾਂ ਦੇ ਸਿਰ ਉਤੇ ਅਤੇ ਖਾਂਦੇ ਹਨ ਜੋ ਵੀ ਉਹ ਭੀਖ ਮੰਗ ਸਕਦੇ ਹਨ, ਜੋ ਵੀ ਉਨਾਂ ਨੂੰ ਦਿਤਾ ਜਾਂਦਾ ਹੈ। ਉਨਾਂ ਕੋਲ ਕੋਈ ਜਗਾ ਨਹੀਂ ਹੈ ਕਿਤੇ ਜਾਣ ਲਈ; ਕੋਈ ਘਰ ਨਹੀਂ; ਕਲ ਲਈ ਕੋਈ ਉਮੀਦ ਨਹੀਂ।

ਮੈਂ ਹਮੇਸ਼ਾਂ ਸ਼ੁਕਰਗੁਜ਼ਾਰ ਹਾਂ ਜੋ ਵੀ ਤੁਸੀਂ ਮੈਨੂੰ ਦਿੰਦੇ ਹੋ, ਮੇਰੇ ਪ੍ਰਮਾਤਮਾ ਜੀਉ, ਹਮੇਸ਼ਾਂ ਸ਼ੁਕਰਗੁਜ਼ਾਰ। ਮੈਨੂੰ ਬਹੁਤ ਕੁਝ ਦੀ ਸਚਮੁਚ ਲੋੜ ਨਹੀਂ ਹੈ। ਪਰ ਇਹ ਸੋਚਣ ਲਈ ਕਿ ਇਹ ਖੂਬਸੂਰਤ ਗ੍ਰਹਿ ਮਿਟੀ ਹੋਣ ਜਾ ਰਿਹਾ ਹੈ, ਧੂੜ ਹੋਣ ਜਾ ਰਿਹਾ ਹੈ, ਹੋਰ ਨਹੀਂ ਰਹੇਗਾ, ਇਹ ਸਚਮੁਚ ਮੇਰੇ ਦਿਲ ਨੂੰ ਦੁਖ ਦਿੰਦਾ ਹੈ। ਸਿਰਫ ਉਹ ਦ੍ਰਿਸ਼ ਦੇਖਣਾ, ਕਿ ਇਹ ਖੂਬਸੂਰਤ ਗ੍ਰਹਿ ਹੋਰ ਨਹੀਂ ਰਹੇਗਾ, ਅਜਿਹੇ ਇਕ ਢੰਗ ਨਾਲ ਸਦਾ ਲਈ ਚਲਾ ਜਾਵੇਗਾ। ਕੋਈ ਇਹ ਸਹਿਣ ਨਹੀਂ ਕਰ ਸਕਦਾ, ਕੋਈ ਇਹ ਬਰਦਾਸ਼ਤ ਨਹੀਂ ਕਰ ਸਕਦਾ। ਕਿਉਂਕਿ ਸਮੁਚੀ ਮਨੁਖਤਾ, ਜਾਂ ਜਿਆਦਾਤਰ ਮਨੁਖਤਾ ਨੂੰ ਬਹੁਤ ਹੀ ਜਿਆਦਾ ਦੁਖ ਝਲਣਾ ਪਵੇਗਾ, ਉਨਾਂ ਦੇ ਇਸ ਗ੍ਰਹਿ ਨੂੰ ਛਡਣ ਤੋਂ ਬਾਅਦ, ‌ਕਿਉਂਕਿ ਉਥੇ ਹੋਰ ਗ੍ਰਹਿ ਨਹੀਂ ਰਹੇਗਾ। ਬਸ ਉਹਦੇ ਬਾਰੇ ਸੋਚਣਾ, ਇਹ ਮੈਨੂੰ ਬਹੁਤ ਦੁਖ ਦਿੰਦਾ ਹੈ।

ਭਾਵੇਂ ਜੇਕਰ ਮੈਂ ਸਵਰਗ ਦੇਖ ਸਕਦੀ ਹਾਂ, ਮੈਂ ਤੁਹਾਡੇ ਪਿਆਰ ਅਤੇ ਅਸੀਸ ਨੂੰ ਮਹਿਸੂਸ ਕਰ ਸਕਦੀ ਹਾਂ, ਪਰ ਅਣਗਿਣਤ ਜੀਵ ਨਹੀਂ ਕਰ ਸਕਦੇ। ਓਹ, ਮੇਰੇ ਪ੍ਰਮਾਤਮਾ ਜੀਉ। ਕੀ ਉਥੇ ਕੋਈ ਚੀਜ਼ ਹੈ ਹੋਰ ਜੋ ਮੈਂ ਕਰ ਸਕਦੀ ਹਾਂ? ਕ੍ਰਿਪਾ ਕਰਕੇ ਇਸ ਸਿਸਟਮ ਨੂੰ ਬਦਲੋ। ਕ੍ਰਿਪਾ ਕਰਕੇ ਮਾਫ ਕਰੋ। ਕ੍ਰਿਪਾ ਕਰਕੇ ਮਾਨਸਾਂ ਨੂੰ ਜਗਾਓ। ਕ੍ਰਿਪਾ ਕਰਕੇ। ਕ੍ਰਿਪਾ ਕਰਕੇ ਉਨਾਂ ਨੂੰ ਇਸ ਤਰਾਂ ਨਾ ਬਸ ਨਾ ਜਾਣ ਦੇਵੋ। ਉਹ ਤੁਹਾਡੀ ਸੰਤਾਨ ਹਨ, ਮੇਰੇ ਪ੍ਰਭੂ ਜੀਉ। ਉਹ ਬਸ ਨਹੀਂ ਜਾਣਦੇ ਕਿਵੇਂ ਚੰਗੇ ਬਣਨਾ ਹੈ। ਇਹ ਜਿੰਦਗੀ ਉਨਾਂ ਨੂੰ ਬਹੁਤ ਵਿਆਸਤ ਰਖਦੀ ਹੈ ਅਤੇ ਉਨਾਂ ਨੂੰ ਗਹਿਰੀ ਅਗਿਆਨਤਾ ਵਿਚ ਖਿਚਦੀ ਹੈ।

ਮੈਂ ਜਾਣਦੀ ਹਾਂ ਤੁਸੀਂ ਆਪਣੇ ਪੁਤਰਾਂ ਅਤੇ ਧੀਆਂ ਨੂੰ ਇਸ ਸੰਸਾਰ ਨੂੰ ਅਣਗਿਣਤ ਵਾਰ ਭੇਜਿਆ ਹੈ, ਪਰ ਕਿਤਨੇ ਲੋਕ ਉਨਾਂ ਨੂੰ ਸੁਣਦੇ ਹਨ? ਉਹ ਕਿਤਨੇ ਕੁ ਵਿਆਕਤੀਆਂ ਤਕ ਪਹੁੰਚ ਸਕਦੇ ਹਨ? ਅਤੇ ਕਿਤਨੇ ਇਥੋਂ ਤਕ ਉਨਾਂ ਵਿਚ ਵਿਸ਼ਵਾਸ਼ ਕਰਦੇ ਹਨ, ਭਾਵੇਂ ਜੇਕਰ ਉਹ ਉਨਾਂ ਤਕ ਪਹੁੰਚ ਸਕਣ ਵੀ? ਕਿਉਂਕਿ ਉਨਾਂ ਦੀਆਂ ਅਖਾਂ ਉਤੇ ਪਟੀ ਬੰਨੀ ਹੋਈ ਹੈ, ਹਮੇਸ਼ਾਂ ਲਈ ਇਥੇ, ਭਾਵੇਂ ਉਹ ਅਜ਼ੇ ਵੀ ਜਿਉਂਦੇ ਦਿਖਾਈ ਦਿੰਦੇ ਹਨ, ਪਰ ਉਹ ਅਧੇ ਮਰੇ ਹੋਏ ਹਨ। ਮੈਂ ਨਹੀਂ ਜਾਣਦੀ ਕਿਸ ਨੂੰ ਦਸਾਂ, ਸੋ ਮੈਂ ਤੁਹਾਡੇ ਨਾਲ ਗਲ ਕਰ ਰਹੀ ਹਾਂ। ਮੈਨੂੰ ਅਫਸੋਸ ਹੈ ਤੁਹਾਡੇ ਤੇ ਬੋਝ ਪਾਉਣ ਲਈ, ਮੇਰੇ ਪ੍ਰਭੂ । ਪਰ ਮੈਂ ਨਹੀਂ... ਮੈਂਥੋਂ ਰਿਹਾ ਨਹੀਂ ਜਾਂਦਾ ਬਸ ਤੁਹਾਨੂੰ ਦਸ ਰਹੀ ਹਾਂ।

ਹੋਰ ਮੈਂ ਕੀ ਕਰ ਸਕਦੀ ਹਾਂ? ਮੈਂ ਬਹੁਤ ਸਾਰੇ ਤਰੀਕਿਆਂ ਦੀ ਕੋਸ਼ਿਸ਼ ਕੀਤੀ ਹੈ। ਅਤੇ ਤੁਸੀਂ ਮੇਰੀ ਮਦਦ ਕੀਤੀ ਬਹੁਤ ਸਾਰੇ ਤਰੀਕਿਆਂ ਨਾਲ ਵੀ ਕੋਸ਼ਿਸ਼ ਕਰਨ ਲਈ, ਪਰ ਇਹ ਨਹੀਂ ਲਗਦਾ ਜਿਵੇਂ ਬਹੁਤੀ ਮਦਦ ਕਰ ਰਿਹਾ ਹੈ, ਉਤਨਾ ਨਹੀਂ ਜਿਤਨਾ ਮੈਂ ਚਾਹੁੰਦੀ ਹਾਂ, ਉਤਨਾ ਨਹੀਂ ਜਿਤਨੀ ਮੈਂ ਉਮੀਦ ਕਰਦੀ ਹਾਂ। ਮੈਂਨੂੰ ਹੋਰ ਨਹੀਂ ਪਤਾ ਕੀ ਹੋਰ ਤੁਹਾਨੂੰ ਕਹਿਣਾ ਹੈ। ਤੁਹਾਨੂੰ ਅਸੀਸ ਦਿਤੀ ਜਾਵੇ। ਤੁਸੀਂ ਖੁਸ਼ ਰਹੋ, ਮੇਰੇ ਪ੍ਰਭੂ, ਜਿਸ ਤਰੀਕੇ ਨਾਲ ਤੁਸੀਂ ਹੋ ਸਕਦੇ ਹੋ।

ਹੋ ਸਕੇ ਤੁਸੀਂ ਆਪਣੀ ਯੋਜਨਾ ਤੇ ਮੁੜ ਵਿਚਾਰ ਕਰੋਂ ਇਸ ਗ੍ਰਹਿ ਦੇ ਸਾਰੇ ਜੀਵਾਂ ਲਈ। ਤੁਹਾਨੂੰ ਅਸੀਸ, ਮੇਰੇ ਪ੍ਰਭੂ ਜੀਉ - ਸਰਬ-ਸ਼ਕਤੀਮਾਨ ਪ੍ਰਭੂ ਜੀਉ, ਸਭ ਤੋਂ ਉਚੇ, ਸਭ ਤੋਂ ਮਹਾਨ, ਸਭ ਤੋਂ ਮਿਹਰਵਾਨ, ਸਭ ਤੋਂ ਪਿਆਰੇ, ਸਭ ਤੋਂ ਵਧ ਦਿਆਲੂ, ਸਭ ਤੋਂ ਵਧ ਬਖਸ਼ਿੰਦ, ਸਰਬ-ਸ਼ਕਤੀਮਾਨ ਪ੍ਰਭੂ ਜੀਉ। ਅਸੀਂ ਫਿਰ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਵੀ ਤੁਸੀਂ ਸਾਨੂੰ ਦਿੰਦੇ ਹੋ, ਅਤੇ ਅਸੀਂ ਇਹ ਸਮਝਦੇ ਹਾਂ ਕਿ ਜੋ ਵੀ ਵਾਪਰਦਾ ਹੈ, ਤੁਸੀਂ ਸਾਨੂੰ ਸੰਭਾਲੋਂਗੇ। ਇਹੀ ਹੈ ਸਿਰਫ... ਇਹ ਬਸ ਸਵੀਕਾਰ ਕਰਨਾ ਉਤਨਾ ਸੌਖਾ ਨਹੀਂ ਹੈ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਸਦਾ ਲਈ ਤੁਹਾਨੂੰ ਪਿਆਰ ਕਰਦੇ ਹਾਂ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਪਿਆਰ। ਆਮੇਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-12
9825 ਦੇਖੇ ਗਏ
35:41
2025-01-12
1 ਦੇਖੇ ਗਏ
2025-01-11
460 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ