ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਤੀਸਰੇ ਪਧਰ ਦੇ ਸੰਤ ਅਤੇ ਇਸ ਤੋਂ ਪਰੇ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਸਵਾਲ? ਕੀ ਇਹ ਤੁਹਾਡੇ ਲਈ ਕਾਫੀ ਹੈ? ਤੁਸੀਂ ਕੁਝ ਚੀਜ਼ ਪੁਛਣੀ ਚਾਹੁੰਦੇ ਹੋ? ਇਥੇ ਆਰਾਮਦਾਇਕ ਹੈ? ਇਕ ਆਰਾਮ ਕਰੋ... (ਬਹੁਤ, ਬਹੁਤ ਆਰਾਮਦਾਇਕ।) ਇਕ ਆਰਾਮ ਕਰੋ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਆਪਣੀ ਦੇਖ ਭਾਲ ਕਰੋ, ਅਭਿਆਸ ਕਰੋ, ਕਰੋ ਜੋ ਤੁਸੀਂ ਚਾਹੁੰਦੇ ਹੋ, ਕਿਤਾਬਾਂ ਪੜੋ, ਟੀਵੀ ਦੇਖੋ, ਵੀਡਿਓ ਦੇਖੋ। ਕੁਝ ਚੀਜ਼, ਕੋਈ ਸਵਾਲ? ਨਹੀਂ? ਵਧੀਆ। ਵਧੀਆ।

ਮੈਂ ਬਸ ਉਮੀਦ ਕਰਦੀ ਹਾਂ ਉਹ ਤੁਹਾਡੇ ਵਿਚੋਂ ਜੋ ਉਪਰ ਨਹੀਂ ਗਏ ਸਮਝਦੇ ਹਨ, ਸਚਮੁਚ, ਸਚਮੁਚ ਸਮਝਦੇ ਹਨ ਮੈਂ ਕਾਹਦੇ ਬਾਰੇ ਗਲ ਕਰ ਰਹੀ ਹਾਂ - ਗੁਆਉਣ ਅਤੇ ਜਿਤਣ ਬਾਰੇ - ਤਾਂਕਿ ਤੁਸੀਂ ਭਵਿਖ ਵਿਚ ਸ਼ਿਕਵਾ ਨਾ ਕਰੋ। ਇਥੋਂ ਤਕ ਬਾਹਰਲੇ ਲੋਕ ਆਪਣੀਆਂ ਨੌਕਰੀਆਂ ਬਾਰੇ ਸ਼ਿਕਾਇਤ ਨਹੀਂ ਕਰਦੇ। ਉਹ ਦਿਹਾੜੀ ਵਿਚ 10 ਘੰਟੇ ਕੰਮ ਕਰਦੇ ਹਨ ਥੋੜਾ ਜਿਹਾ ਪੈਸਾ ਕਮਾਉਣ ਲਈ, ਅਤੇ ਕਦੇ ਕਦਾਂਈ ਬੌਸ ਦੇ ਦੁਆਰਾ ਮਾੜਾ ਸਲੂਕ ਕੀਤਾ ਜਾਂਦਾ। ਉਹ ਬਹੁਤੀ ਸ਼ਿਕਾਇਤ ਨਹੀਂ ਕਰਦੇ। ਉਹ ਬਸ ਹਰ ਰੋਜ਼ ਮੇਜ਼ ਉਤੇ ਰੋਟੀ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਨ। ਕੋਈ ਵੀ ਸ਼ਿਕਾਇਤ ਮਾੜੀ ਹੈ। ਤੁਸੀਂ ਆਭਾਰੀ ਨਹੀਂ ਹੋ ਆਪਣੇ ਆਪ ਨੂੰ ਸਾਫ ਕਰਨ ਲਈ ਕਰਮ ਜੋ ਤੁਸੀਂ ਕੀਤੇ ਹਨ ਉਨਾਂ ਦਾ ਕਰਜ਼ ਅਦਾ ਕਰਨ ਦੇ ਮੌਕੇ ਲਈ । ਆਪਣੀ ਜਿੰਦਗੀ ਦੇ ਸਾਰੇ ਦਿਨਾਂ ਵਿਚ, ਆਪਣੇ ਦਿਨ ਦੇ ਸਾਰੇ ਸਮੇਂ ਵਿਚ, ਸਾਰਾ ਸਮਾਂ ਸ਼ੁਕਰਾਨਾ, ਧੰਨਵਾਦ ਕਰੋ। ਇਹ ਹੈ ਜਿਵੇਂ ਤੁਹਾਨੂੰ ਹੋਣਾ ਚਾਹੀਦਾ ਹੈ। ਬਸ ਇਹ ਯਾਦ ਰਖੋ। ਸ਼ੁਕਰਗੁਜ਼ਾਰ ਬਣੋ, ਨਿਮਰ ਬਣੋ, ਅਤੇ ਪ੍ਰਮਾਤਮਾ ਨੂੰ ਚਾਹੋ। ‌ਸਿਰਫ ਤਿੰਨ ਚੀਜ਼ਾਂ।

ਜੇਕਰ ਤੁਹਾਡੇ ਕੋਲ ਕੋਈ ਸਵਾਲ ਨਹੀਂ ਹਨ, ਮੈਂ ਜਾਂਦੀ ਹਾਂ। (ਸਤਿਗੁਰੂ ਜੀ, ਮੇਰੇ ਕੋਲ ਇਕ ਸਵਾਲ ਹੈ।) ਯਕੀਨਨ। (ਜੇਕਰ ਕਦੇ ਕਦਾਂਈ ਤੁਸੀਂ ਇਕ ਕਿਸਮ ਦਾ ਕੰਮ ਕਰਦੇ ਹੋ, ਫਿਰ ਤੁਸੀਂ ਕੁਝ ਲੋਕਾਂ ਦਾ ਸਾਹਮਣਾ ਕਰਦੇ ਹੋ ਜਿਹੜੇ, ਉਦਾਹਰਣ ਵਜੋਂ, ਜੋ ਬਹੁਤ ਅੜਬ ਹਨ, ਅਤੇ ਤੁਸੀਂ ਉਨਾਂ ਨਾਲ ਕੰਮ ਕਰਨ ਲਈ ਬਹੁਤ ਮੁਸ਼ਕਲ ਮਹਿਸੂਸ ਕਰਦੇ ਹੋ। ਅਤੇ ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਧੀਰਜ਼ ਰਖਣ ਲਈ, ਪਰ ਇਹ ਥੋੜਾ ਜਿਹਾ ਮੁਸ਼ਕਲ ਹੈ ਜੇਕਰ ਉਹ ਹੋਰਨਾਂ ਲੋਕਾਂ ਦੇ, ਸਮੁਚੇ ਸਮੂਹ ਦੇ ਕੰਮ ਵਿਚ ਦਖਲ ਦਿੰਦੇ ਹਨ।) ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। (ਅਸੀਂ ਕਿਵੇਂ ਕਰ ਸਕਦੇ ਹਾਂ...) ਖੈਰ, ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰੋ। ਬਸ ਉਸ ਵਿਆਕਤੀ ਦੇ ਨਾਲ ਇਕਲੇ, ਮਿਠਾਸ ਨਾਲ ਗਲ ਕਰੋ। ਕਹੋ, "ਮੈਂ ਜਾਣਦੀ ਹਾਂ ਤੁਹਾਡੇ ਕੋਲ ਚੰਗੇ ਇਰਾਦੇ ਹਨ। ਮੈਂ ਜਾਣਦੀ ਹਾਂ ਤੁਹਾਡੇ ਕੋਲ ਚੰਗੇ ਇਰਾਦੇ ਹਨ, ਪਰ ਕਿਉਂ ਨਾਂ ਅਸੀਂ ਇਸ ਤਰੀਕੇ ਨਾਲ ਪਹਿਲਾਂ ਕੋਸ਼ਿਸ਼ ਕਰੀਏ? ਅਤੇ ਜੇਕਰ ਇਹ ਨਹੀਂ ਕੰਮ ਕਰਦਾ, ਫਿਰ ਅਸੀਂ ਤੁਹਾਡੇ ਤਰੀਕੇ ਨਾਲ ਕੋਸ਼ਿਸ਼ ਕਰਾਂਗੇ। ਕ੍ਰਿਪਾ ਕਰਕੇ, ਮੈਂ ਜਾਣਦੀ ਹਾਂ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਪਰ ਮੇਰੇ ਖਿਆਲ ਵਿਚ ਮੈਂ ਸਪਸ਼ਟ ਦੇਖ ਸਕਦੀ ਹਾਂ। ਅਸੀਂ ਇਸ ਤਰੀਕੇ ਨਾਲ ਪਹਿਲਾਂ ਕਰਾਂਗੇ। ਤੁਹਾਡੇ ਕੋਲ ਬਹੁਤ ਚੰਗੇ ਇਰਾਦੇ ਹਨ। ਅਤੇ ਇਥੋਂ ਤਕ ਬਸ ਇਕ ਚੰਗਾ ਇਰਾਦਾ ਪਹਿਲੇ ਹੀ ਤੁਹਾਡੇ ਲਈ ਬਹੁਤ ਸਾਰੇ ਗੁਣ ਕਮਾਵੇਗਾ।" (ਠੀਕ ਹੈ।) "ਅਤੇ ਕਿਸੇ ਵੀ ਸਮੂਹ ਵਿਚ, ਸ਼ਾਇਦ ਇਹ ਬਿਹਤਰ ਹੈ ਬਸ ਇਕ ਲੀਡਰ ਨਾਲ ਅਤੇ ਦੋ ਜਾਂ ਤਿੰਨ ਸਲਾਹਕਾਰ। ਜੇਕਰ ਉਥੇ ਬਹੁਤੇ ਜਿਆਦਾ ਲੋਕ ਹੋਣ ਬਹੁਤੇ ਜਿਆਦਾ ਵਿਚਾਰਾਂ ਨਾਲ, ਫਿਰ ਅਸੀਂ ਵਿਚ ਦੀ ਨਹੀਂ ਲੰਘ ਸਕਦੇ।" ਬਸ ਉਸ ਨੂੰ ਇਹ ਕਹਿਣਾ। ਠੀਕ ਹੈ? (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ।

(ਅਤੇ ਜੇਕਰ ਅਸੀਂ ਪਹਿਲੇ ਹੀ ਉਨਾਂ ਨੂੰ ਨਾਰਾਜ਼ ਕਰਦੇ ਹਾਂ... ਕਿਉਂਕਿ ਅਸੀਂ ਉਨਾਂ ਦੇ ਵਿਚਾਰਾਂ ਨੂੰ ਨਹੀਂ ਲੈਂਦੇ, ਕੀ ਸਾਨੂੰ ਕੁਝ ਚੀਜ਼ ਕਰਨੀ ਚਾਹੀਦੀ ਹੈ, ਉਨਾਂ ਨੂੰ ਮਹਿਸੂਸ ਕਰਵਾਉਣ ਲਈ...) ਹਾਂਜੀ, ਠੀਕ ਕਰੋ, ਠੀਕ ਕਰੋ, ਹਾਂਜੀ। ਬਸ ਉਨਾਂ ਨੂੰ ਇਕ ਛੋਟਾ ਜਿਹਾ ਤੋਹਫਾ ਦੇਵੋ ਜਾਂ ਕੁਝ ਚੀਜ਼। ਕਹੋ, "ਉਸ ਦਿਨ, ਕਿਉਂਕਿ ਮੈਂ ਵੀ ਸਤਿਗੁਰੂ ਜੀ ਦਾ ਕੰਮ ਬਹੁਤ ਕਰਨਾ ਚਾਹੁੰਦੀ ਸੀ, ਅਤੇ ਹਰ ਇਕ ਉਸ ਵਿਚਾਰ ਨਾਲ ਸਹਿਮਤ ਸੀ, ਸੋ ਮੈਂ ਸ਼ਾਇਦ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਵੇ। ਮੈਨੂੰ ਬਹੁਤ ਅਫਸੋਸ ਹੈ। ਕ੍ਰਿਪਾ ਕਰਕੇ ਮੈਂਨੂੰ ਮਾਫ ਕਰਨਾ।" ਨਿਮਰਤਾ ਕਦੇ ਵੀ ਦੁਖੀ ਨਹੀਂ ਕਰਦੀ। ਜੇਕਰ ਤੁਹਾਡੇ ਖਿਆਲ ਵਿਚ ਇਹ ਤੁਹਾਡੀ ਗਲਤੀ ਹੇ, ਫਿਰ ਤੁਸੀਂ ਮਾਫੀ ਮੰਗੋ। ਜੇਕਰ ਇਹ ਤੁਹਾਡੀ ਗਲਤੀ ਨਹੀਨ ਹੈ, ਇਹ ਭੁਲ ਜਾਓ। ਪਰ ਜੇਕਰ ਤੁਸੀਂ ਉਸ ਨੂੰ ਬਿਹਤਰ ਮਹਿਸੂਸ ਕਰਵਾਉਣਾ ਚਾਹੁੰਦੇ ਹੋ, ਉਸ ਨੂੰ ਇਕ ਛੋਟਾ ਜਿਹਾ ਤੋਹਫਾ ਦੇਵੋ ਜਾਂ ਉਸ ਨਾਲ ਵਧੇਰੇ ਮਿਠਾਸ ਨਾਲ ਗਲ ਕਰੋ, ਪਰ ਬਹੁਤਾ ਜਿਆਦਾ ਨਹੀਂ, ਕਿਉਂਕਿ ਉਹ ਸ਼ਾਇਦ ਗਲਤ ਸਮਝ ਲਵੇ, ਅਤੇ ਸੋਚੇ ਤੁਹਾਡੇ ਕੋਲ ਮੁਹਬਤ ਹੈ, ਅਤੇ ਫਿਰ ਤੁਸੀਂ ਵਧੇਰੇ ਮੁਸੀਬਤ ਵਿਚ ਹੋਵੋਂਗੇ। (ਠੀਕ ਹੈ।) ਠੀਕ ਹੈ? (ਠੀਕ ਹੈ।)

ਹਮੇਸਾਂ ਆਪਣੀ ਇਜ਼ਤ ਬਣਾਈ ਰਖੋ ਅਤੇ ਵਿਰੋਧੀ ਲਿੰਗ ਤੋਂ ਆਪਣੀ ਦੂਰੀ, ਕਿਉਂਕਿ ਮੈਂ ਤੁਹਾਨੂੰ ਦਸ‌ਿਆ ਹੈ, ਭਾਵੇਂ ਜੇਕਰ ਤੁਸੀਂ ਇਕ ਤੀਸਰੇ(-ਪਧਰ) ਦੇ ਸੰਤ ਹੋ, ਤੁਹਾਡੇ ਕੋਲ ਹੋਰ ਕਰਮ ਨਹੀਂ ਹਨ, ਪਰ ਹੋਰਨਾਂ ਲੋਕਾਂ ਦੀ ਜਿਨਸੀ ਸ਼ਕਤੀ ਤੁਹਾਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਜੇਕਰ ਤੁਸੀਂ ਬਹੁਤਾ ਜਿਆਦਾ ਨੇੜੇ ਜਾਂਦੇ ਹੋ, ਤੁਸੀਂ ਇਹ ਮਹਿਸੂਸ ਕਰ ਸਕਦੇ ਹੋ। ਅਤੇ ਫਿਰ ਸ਼ਾਇਦ ਤੁਸੀਂ ਗਲਤ ਸਮਝ ਬੈਠੋਂ, ਤੁਸੀਂ ਸੋਚੋਂ, ਓਹ, ਇਹ ਤੁਸੀਂ ਹੋ, ਤੁਸੀਂ ਉਸ ਵਿਆਕਤੀ ਜਾਂ ਉਸ ਕੁੜੀ ਨਾਲ ਪਿਆਰ ਵਿਚ ਪੈ ਗਏ ਹੋ। ਇਹ ਸਚ ਨਹੀਂ ਹੈ। ਜਿਆਦਾਤਰ ਸਮਾਂ, ਇਹ ਸਚ ਨਹੀਂ ਹੁੰਦਾ। ਅਧਾ ਸਮਾਂ, ਇਹ ਦੂਜੇ ਲੋਕ ਹਨ ਜੋ ਤੁਹਾਨੂੰ ਪ੍ਰਭਾਵਿਤ ਕਰਦੇ ਹਨ, ਕਿਉਂਕਿ ਸ਼ਾਇਦ ਤੁਹਾਡੇ ਕੋਲ ਪਿਛਲੀ ਜਿੰਦਗੀ ਵਿਚ ਇਕ ਸਬੰਧ ਸੀ। ਸ਼ਾਇਦ ਤੁਸੀਂ ਪਤੀ ਅਤੇ ਪਤਨੀ ਸੀ ਬਸ ਪਿਛੇ ਜਿਹੇ, ਬਸ ਪਿਛਲੀ ਜਿੰਦਗੀ ਵਿਚ। ਸੋ, ਉਹ ਵਾਪਸ ਆਇਆ, ਉਹ ਤੁਹਾਨੂੰ ਹਾਵੀ ਕਰਦਾ ਹੈ ਕਿਉਂਕਿ ਉਹ ਇਕ ਨੀਵੇਂ ਪਧਰ ਦਾ ਹੈ। ਅਤੇ ਉਹ ਤੁਹਾਨੂੰ ਇਸ ਤਰਾਂ ਹੇਠਾਂ ਨੂੰ ਲਿਆ ਸਕਦਾ ਹੈ, ਬਸ ਅਸਥਾਈ ਤੌਰ ਤੇ, ਭਾਵੇਂ ਅਸਥਾਈ ਤੌਰ ਤੇ। ਸੋ ਬਹੁਤ ਸਾਵਧਾਨ ਰਹਿਣਾ। ਆਪਣੀ ਦੂਰੀ ਬਣਾਈ ਰਖਣੀ। ਚੰਗੇ ਰਹਿਣਾ। ਆਪਣੀ ਇਜ਼ਤ ਬਣਾਈ ਰਖੋ। ਦੋਸਤੀ, ਪਰ ਪਵਿਤਰ ਕਿਸਮ ਦਾ ਕਾਰੋਬਾਰ।

ਕਿਉਂਕਿ ਤੁਸੀਂ ਸਿਰਫ ਤੀਸਰੇ ਪਧਰ ਤੇ ਹੋ, ਤੁਹਾਡੇ ਕੋਲ ਕਾਫੀ ਗੁਣ ਨਹੀਂ ਹਨ ਹਰ ਇਕ ਨੂੰ ਚੁਕਣ ਲਈ। ਜੇਕਰ ਤੁਸੀਂ ਵਧੇਰੇ ਉਚੇ ਹੋਵੋਂ, ਸ਼ਾਇਦ। ਜੇਕਰ ਤੁਸੀਂ ਪਹਿਲੇ ਹੀ ਪੰਜਵੇਂ ਪਧਰ ਤੇ ਹੋ, ਸ਼ਾਇਦ ਤੁਸੀਂ ਕਈਆਂ ਨੂੰ ਚੁਕ ਸਕੋਂ। ਸਿਰਫ... ਨਹੀਂ, ਹਾਂਜੀ! ਮੈਂ ਤੁਹਾਨੂੰ ਦਸ ਰਹੀ ਹਾਂ, ਉਹ ਬਹੁਤ ਭਾਰੀ ਹਨ! (ਹਾਂਜੀ।) ਸਿਰਫ ਚੁਣ‌ਿਆ ਸਤਿਗੁਰੂ ਹੋਰ ਚੁਕ ਸਕਦਾ ਹੈ। ਚੁਣਿਆ ਹੋਇਆ ਵਿਆਕਤੀ, ‌ਕਿਉਂਕਿ ਉਸਦੇ ਕੋਲ ਵਧੇਰੇ ਸਮਰਥਾ ਹੋਵੇਗੀ; ਸਵਰਗ ਵਲੋਂ ਸਮਰਥਾ ਦਿਤੀ ਗਈ ਵਧੇਰੇ ਲੋਕਾਂ ਨੂੰ ਚੁਕਣ ਲਈ ਉਸ ਨੂੰ ਹੋਰ ਸ਼ਕਤੀਸ਼ਾਲੀ ਬਣਾ‌ਇਆ ਗਿਆ। ਪਰ "ਨਾ ਚੁਣੇ ਗਏ ਜੋ ਹਨ,": ਪੰਜਵੇਂ ਪਧਰ ਦੇ ਵਿਆਕਤੀ, ਦੀਖਿਆ ਦੇ ਸਕਦੇ ਹਨ, ਲੋਕਾਂ ਨੂੰ ਪਾਰ ਲਿਜਾ ਸਕਦੇ ਹਨ, ਪਰ ਬਹੁਤੇ ਨਹੀਂ। ਹੁਣ ਸਮਝੇ?

ਕੋਈ ਹੋਰ ਸਵਾਲ? (ਹਾਂਜੀ।) ਅਗੇ ਚਲੋ। (ਹਾਂਜੀ, ਸਤਿਗੁਰੂ ਜੀ। ਕਿਤਾਬ ਵਿਚ, ਸਵਾਲ ਅਤੇ ਜਵਾਬ, ਵਾਲੂਮ 3, ਸਤਿਗੁਰੂ ਜੀ ਨੇ ਜ਼ਿਕਰ ਕੀਤਾ ਅਸੀਂ ਵਖ ਵਖ ਤਰੀਕਿਆਂ ਨਾਲ ਵਿਕਸਤ ਹੁੰਦੇ ਹਾਂ। ਕੁਝ ਲੋਕ ਆਪਣਾ ਗਿਆਨ ਵਿਕਸਤ ਕਰਦੇ ਹਨ, ਅਤੇ ਕੁਝ ਲੋਕ ਆਪਣਾ... (ਅੰਦਰੂਨੀ ਸਵਰਗੀ) ਆਵਾਜ਼ ਸੁਣਨੀ ਵਿਕਸਤ ਕਰਦੇ ਹਨ, ਕੁਝ ਲੋਕ ਉਹ ਵਖ ਵਖ ਤਰੀਕਿਆਂ ਨਾਲ ਵਿਕਸਤ ਹੁੰਦੇ ਹਨ।) ਹਾਂਜੀ, ਠੀਕ ਹੈ। (ਸੋ, ਇਸ ਦਾ ਭਾਵ ਹੈ... ਮੈਂ ਜਾਣਦਾ ਹਾਂ ਇਸ ਸਮੇਂ ਦੀ ਅਵਧੀ ਵਿਚ ਮੈਂ ਆਪਣਾ ਗਿਆਨ ਬਹੁਤ ਵਿਕਸਤ ਕੀਤਾ ਹੈ। ਪਰ ਫਿਰ, ਇਸ ਹਿਸੇ ਵਿਚ ਸਵਾਲਾਂ ਅਤੇ ਜਵਾਬ ਦੇ ਮੁਤਾਬਕ, ਮੈਂ ਗਿਆਨ ਵਿਕਸਤ ਕੀਤਾ ਸਿਰਫ ਅੰਦਰੂਨੀ (ਸਵਰਗੀ) ਰੋਸ਼ਨੀ ਅਤੇ (ਅੰਦਰੂਨੀ ਸਵਰਗੀ) ਆਵਾਜ਼ ਦੁਆਰਾ ਹੀ ਨਹੀਂ? ਉਹ ਮੇਰਾ ਸਵਾਲ ਹੈ।) ਨਹੀਂ, ਸਿਰਫ ਉਹੀ ਨਹੀਂ। ਹਾਂਜੀ। ਕਦੇ ਕਦਾਂਈ ਇਹ ਸਿਧੇ ਤੌਰ ਤੇ ਜਾਂਦਾ ਹੈ। (ਹਾਂਜੀ, ਤੁਹਾਡਾ ਧੰਨਵਾਦ।)

ਕੁਝ ਲੋਕਾਂ ਕੋਲ ਵਧੇਰੇ (ਅੰਦਰੂਨੀ) ਦ੍ਰਿਸ਼ ਹੁੰਦੇ ਹਨ। ਕੁਝ ਲੋਕਾਂ ਕੋਲ ਬਸ ਗਿਆਨ ਹੈ ਅਤੇ ਘਟ (ਅੰਦਰੂਨੀ) ਦ੍ਰਿਸ਼ ਹਨ। ਇਹ ਤੁਹਾਡੇ ਕਰਮਾਂ ਤੇ ਵੀ ਨਿਰਭਰ ਕਰਦਾ ਹੈ, ਬਿਨਾਂਸ਼ਕ। ਇਹ ਵਿਆਕਤੀ ਉਤੇ ਨਿਰਭਰ ਕਰਦਾ ਹੈ। ਕੁਝ ਲੋਕਾਂ ਕੋਲ ਵਧੇਰੇ ਕਰਮ ਹਨ, ਸੋ (ਅੰਦਰੂਨੀ) ਦ੍ਰਿਸ਼ ਘਟ ਹਨ, ਜਾਂ (ਅੰਦਰੂਨੀ ਸਵਰਗੀ) ਆਵਾਜ਼ ਘਟ ਹੈ ਜਾਂ ਕੁਝ ਅਜਿਹਾ, ਪਰ ਅਜ਼ੇ ਵੀ ਉਸ ਪਧਰ ਦਾ ਗਿਆਨ ਹੈ ਜੋ ਉਨਾਂ ਨੇ ਪ੍ਰਾਪਤ ਕਰ ਲਿਆ ਹੈ। ਪਰ ਕਿਉਂਕਿ ਉਹ ਹਰ ਰੋਜ਼ ਹੋਰ ਕਰਮ ਲੈਂਦੇ ਹਨ ਜਾਂ ਕੁਝ ਚੀਜ਼, ਸੋ ਉਹ ਥੋੜੇ ਜਿਹੇ ਧੁੰਦਲੇ ਹਨ। ਇਹ ਇਕ ਕਾਰਨ ਹੈ। ਦੂਜਾ ਕਾਰਨ ਹੈ, ਕਦੇ ਕਦਾਂਈ ਪ੍ਰਮਾਤਮਾ ਨਹੀਂ ਚਾਹੁੰਦਾ ਤੁਸੀਂ ਬਹੁਤਾ ਜਿਆਦਾ ਦੇਖ ਸਕੋਂ, ਕਿਉਂਕਿ ਤੁਸੀਂ ਬਹੁਤ ਘਰ ਨੂੰ ਜਾਣ ਲਈ ਓਦਰ ਜਾਵੋਂਗੇ। ਤੁਸੀਂ ਹੋਰ ਇਥੇ ਜਿਉਂਣਾ ਨਹੀਂ ਚਾਹੋਂਗੇ। ਤੁਸੀਂ ਕੋਈ ਕੰਮ ਨਹੀਂ ਕਰਨਾ ਚਾਹੁੰਦੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ।

ਉਥੇ ਇਕ ਭਾਰਤੀ ਗੁਰੂ ਸੀ ਪਿਛਲੇ ਜੀਵਨ ਕਾਲ ਵਿਚ। ਕਦੇ ਕਦਾਨਈ ਉਹ ਬਹੁਤ ਉਦਾਸ ਹੋ ਜਾਂਦਾ ਸੀ। ਉਹ ਰੋ ਰਿਹਾ ਸੀ। ਇਕ ਆਦਮੀ। ਅਤੇ ਇਕ ਪੈਰੋਕਾਰ ਨੇ ਉਸ ਨੂੰ ਪੁਛਿਆ, "ਕੀ ਗਲ ਹੈ, ਸਤਿਗੁਰੂ ਜੀ? ਕੀ ਗਲ ਹੈ? ਤੁਸੀਂ ਇਤਨੇ ਉਦਾਸ ਕਿਉਂ ਹੋ?" ਉਸ ਨੇ ਕਿਹਾ, "ਇਹ ਬਹੁਤ ਉਦਾਸੀਨ ਹੈ ਇਸ ਵਲ ਵਾਪਸ ਆਉਣਾ ਉਹ ਵਾਲੇ ਨੂੰ ਦੇਖਣ ਤੋਂ ਬਾਅਦ।" ਬਿਨਾਂਸ਼ਕ। ਇਥੋਂ ਤਕ ਲੋਕ ਜਿਹਵੇ ਐਸਰਟਲ ਸਮਸਾਰ ਨੂੰ ਆਏ, ਲੋਕ ਜਿਹੜੇ ਮਰ ਗਏ ਅਤੇ ਵਾਪਸ ਆਏ... ਯਾਦ ਹੈ ਕਿਤਾ ਵਿਚ ਵਿਚ, "ਲਾਇਫ ਆਫਟਰ ਲਾਇਫ"? ਉਹ ਸਿਰਫ 20 ਮਿੰਟਾਂ ਲਈ ਜਾਂ ਅਧੇ ਘੰਟੇ ਲਈ ਜਾਂ ਕੁਝ ਅਜਿਹੇ ਲਈ ਗਏ ਸੀ, ਅਤੇ ਫਿਰ ਉਨਾਂ ਨੇ (ਅੰਦਰੂਨੀ ਸਵਰਗੀ) ਰੋਸ਼ਨੀ ਅਤੇ ਸਵਰਗ ਦੇਖਿਆ ਅਤੇ ਇਹ ਸਭ, ਸਿਰਫ ਐਸਟਰਲ ਸੰਸਾਰ ਵਿਚ, ਉਹ ਘਰ ਨੂੰ ਵਾਪਸ ਆਏ ਅਤੇ ਹਫਤ‌ਿਆਂ ਤਕ ਰੋਂਦੇ ਰਹੇ। ਉਹ ਹੋਰ ਜਿਉਂਦੇ ਰਹਿਣਾ ਨਹੀਂ ਚਾਹੁੰਦੇ ਸੀ, ਉਚੇਰੇ ਸੰਸਾਰਾਂ ਦੀ ਗਲ ਕਰਨੀ ਤਾਂ ਪਾਸੇ ਰਹੀ।

ਨਾਲੇ, ਕਦੇ ਕਦਾਂਈ ਤੁਸੀਂ ਕਾਫੀ ਸ਼ੁਧ ਨਹੀਂ ਹੋ, ਭਾਵੇਂ ਤੁਸੀਂ ਤੀਸਰਾ ਪਧਰ ਪ੍ਰਾਪਤ ਕਰ ਲਿਆ ਹੈ, ਪਰ ਤੁਸੀਂ ਲੋਕਾਂ ਦੇ ਨਾਲ ਸੰਪਰਕ ਕਰਦੇ ਹੋ। ਤੁਹਾਡੇ ਸਮੁਚੇ ਕਰਮ। ਤੁਹਾਡੀ ਆਤਮਾ ਤੀਸਰੇ ਵਿਚ ਹੈ; ਤੁਹਾਡੇ ਕਰਮ ਅਜ਼ੇ ਵੀ ਬਹੁਤ ਘੋਰ ਅਤੇ ਖਰਵੇ ਹਨ। ਮੈਂ ਤੁਹਾਨੂੰ ਪਹਿਲੇ ਹੀ ਦਸਿਆ ਸੀ, ਹੋਰ ਕਰਮ ਨਾ ਸਹੇੜੋ। ਇਥੋਂ ਤਕ ਜੇਕਰ ਤੁਸੀਂ ਤੀਸਰੇ ਪਧਰ ਤੇ ਹੋ, ਤੁਸੀਂ ਅਜ਼ੇ ਵੀ ਦੁਖੀ ਹੋਵੋਂਗੇ। ਕੋਈ ਵੀ ਚੀਜ਼ ਤੁਹਾਨੂੰ ਦੁਖੀ ਕਰ ਸਕਦੀ ਹੈ। ਪੰਜਵੇਂ ਪਧਰ ਵਾਲੇ ਵੀ ਦੁਖੀ ਹੁੰਦੇ ਹਨ ਜੇਕਰ ਉਹ ਹੋਰ ਕਰਮ ਸਹੇੜਦੇ ਹਨ। ਬਿਨਾਂਸ਼ਕ, ਉਹ ਵਧੇਰੇ ਆਪਣੀਆਂ ਆਤਮਾਵਾਂ ਦੇ ਅੰਦਰ ਹਨ; ਉਹ ਵਧੇਰੇ ਖੁਸ਼ ਹਨ। ਪਰ ਜੇਕਰ, ਉਦਾਹਰਣ ਵਜੋਂ, ਜੇਕਰ ਤੁਸੀਂ ਕਿਸੇ ਨੂੰ ਕੁਟ ਸੁਟਦੇ ਹੋ, ਉਹ ਤੁਹਾਨੂੰ ਕੁਟ ਸੁਟਣਗੇ। ਦੋਨੇਂ ਦੁਖੀ ਹੋਣਗੇ। ਇਸ ਦਾ ਕੋਈ ਲੈਣਾ ਦੇਣਾ ਨਹੀਂ ਪਧਰ ਤੇ ਜੋ ਤੁਸੀਂ ਪ੍ਰਾਪਤ ਕਰ ਲਿਆ ਹੈ। ਸੋ, ਵਧੇਰੇ ਨਿਮਰ ਬਣਨ ਦੀ ਕੋਸ਼ਿਸ਼ ਕਰੋ, ਅਤੇ ਸ਼ਾਂਤ, ਬਸ ਇਹੀ। ਕਿਵੇਂ ਵੀ, ਜਦੋਂ ਤੁਸੀਂ ਬਾਹਰ ਜਾਂਦੇ ਹੋ ਸਤਿਗੁਰੂ ਲਈ ਕੰਮ ਕਰਨ ਲਈ ਜਾਂ ਸਚ ਲਈ, ਉਤੇ ਹਮੇਸ਼ਾਂ ਬਹੁਤ ਸਾਰੀਆਂ ਰੁਕਾਵਟਾਂ ਹਨ। ਭਾਵੇਂ ਜੇਕਰ ਤੁਸੀਂ ਕਰਮ-ਰਹਿਤ ਹੋਵੋਂ, ਹਰ ਇਕ ਹੋਰ ਜਿਸ ਨਾਲ ਤੁਸੀਂ ਕੰਮ ਕਰਦੇ ਹੋ ਆਜ਼ਾਦ ਨਹੀਂ ਹੈ। ਅਤੇ ਲੋਕ ਜਿਨਾਂ ਲਈ ਤੁਸੀਂ ਕੰਮ ਕਰ ਰਹੇ ਹੋ ਉਹ ਕਰਮਾਂ ਤੋਂ ਰਹਿਤ, ਮੁਕਤ ਨਹੀਂ ਹਨ। ਇਸੇ ਕਰਕੇ ਇਹ ਮੁਸ਼ਕਲ ਹੈ।

ਇਥੋਂ ਤਕ ਪੰਜਵੇਂ-ਪਧਰ ਦੇ ਗੁਰੂ, ਉਨਾਂ ਕੋਲ ਇਹ ਮੁਸ਼ਕਲ ਹੈ। ਇਸ ਕਰਕੇ ਨਹੀਂ ਕਿਉਂਕਿ ਉਹ ਮੁਸ਼ਕਲ ਹਨ, ਪਰ ਉਨਾਂ ਨੂੰ ਮੁਸ਼ਕਲ ਲੋਕਾਂ ਲਈ ਕੰਮ ਕਰਨਾ ਪੈਂਦਾ ਹੈ। ਉਹ ਕਰਮਾਂ ਨਾਲ ਭਰੇ ਹੋਏ ਲੋਕਾਂ ਨਾਲ ਕੰਮ ਕਰਦੇ ਹਨ। ਉਦਾਹਰਣ ਲਈ, ਮੈਂ ਹੁਣ ਸਾਫ ਅਤੇ ਸੁੰਦਰ ਲਗ ਰਹੀ ਹਾਂ । ਜੇਕਰ ਮੈਂ ਬਾਹਰ ਜਾਂਦੀ ਹਾਂ ਅਤੇ ਕੂੜਾ ਸਾਫ ਕਰਦੀ ਹਾਂ, ਫੁਟਪਾਥ ਸਾਫ ਕਰਦੀ ਹਾਂ ਜਾਂ ਘਾਹ ਪੁਟਦੀ ਹਾਂ, ਮੈਂ ਗੰਦੀ ਹੋ ਜਾਵਾਂਗੀ। ਇਸ ਕਰਕੇ ਨਹੀਂ ਕਿਉਂਕਿ ਮੈਂ ਜਨਮ ਲੈਣ ਸਾਰ ਗੰਦੀ, ਜਾਂ ਮੈਂ ਪਹਿਲੇ ਹੀ ਗੰਦੀ ਹਾਂ, ਪਰ ਘਾਹ ਮੈਨੂੰ ਗੰਦਾ ਕਰ ਦੇਵੇਗਾ, ਫੁਟਪਾਥ ਮੈਨੂੰ ਗੰਦਾ ਕਰ ਦੇਵੇਗਾ, ਜਾਂ ਕੂੜਾ ਮੈਨੂੰ ਗੰਦਾ ਕਰ ਸਕਦਾ ਹੈ। ਇਹ ਆਮ ਹੈ। ਪਰ ਘਟੋ ਘਟ ਅਸੀਂ ਸਾਫ ਕਰਨ ਦੇ ਯੋਗ ਹਾਂ। ਜੇਕਰ ਤੁਸੀਂ ਆਪਣੇ ਆਪ ਨੂੰ ਬਹੁਤਾ ਜਿਆਦਾ ਗੰਦਾ ਕਰਦੇ ਹੋ, ਤੁਸੀਂ ਘਰ ਨੂੰ ਜਾਓ ਅਤੇ ਸਾਫ ਕਰੋ, ਕੁਝ ਘੰਟੇ ਮੈਡੀਟੇਸ਼ਨ ਨਾਲ - ਘਟੋ ਘਟ ਇਕ ਘੰਟਾ ਕੁਆਨ ਯਿੰਨ ਹਰ ਰੋਜ਼ । ਹਰ ਰੋਜ਼, ਕੁਆਨ ਯਿੰਨ ਦਾ ਇਕ ਘੰਟਾ, ਘਟੋ ਘਟ ਹਰ ਰੋਜ਼। ਅਤੇ ਦੋ, ਤਿੰਨ ਘੰਟੇ ਕੁਆਨ ਗੁਆਂਗ, (ਅੰਦਰੂਨੀ ਸਵਰਗੀ) ਰੋਸ਼ਨੀ, ਇਕ ਘੰਟਾ (ਅੰਦਰੂਨੀ ਸਵਰਗੀ) ਆਵਾਜ਼ ਹਰ ਰੋਜ਼ ਘਟੋ ਘਟ, ਫਿਰ ਤੁਸੀਂ ਬਿਹਤਰ ਹੋਵੋਂਗੇ। ਸਾਫ ਕਰ ਲਵੋਂਗੇ।

ਤੀਸਰੇ ਪਧਰ ਦਾ ਭਾਵ ਤੁਸੀਂ ਹੋਰ ਨਹੀਂ ਪਿਛੇ ਨੂੰ ਜਾਂਦੇ। ਤੁਸੀਂ ਕਦੇ ਪਿਛੇ ਨੂੰ ਦੁਬਾਰਾ ਨਹੀਂ ਆ ਸਕਦੇ। ਬਸ ਇਹੀ ਹੈ। ਕਿਉਂਕਿ ਦੂਜੇ ਪਧਰ ਤੇ, ਤੁਸੀਂ ਅਜੇ ਵੀ ਪਿਛੇ ਨੂੰ ਜਾ ਸਕਦੇ ਹੋ। ਜਿਵੇਂ ਤੁਸੀਂ ਦੂਜੇ ਪਧਰ ਦੇ ਸਿਖਰ ਤੇ ਹੋ, ਪਰ ਤੁਸੀਂ ਦੂਜੇ ਪਧਰ ਦੇ ਅਧ ਵਿਚ ਜਾਂਦੇ ਹੋ ਅਤੇ ਫਿਰ ਦੂਜੇ ਪਧਰ ਦੇ ਥਲੇ, ਅਤੇ ਫਿਰ ਤੁਸੀਂ ਸ਼ਾਇਦ ਦੁਬਾਰਾ ਐਸਟਰਲ ਸੰਸਾਰ ਨੂੰ ਚਲੇ ਜਾਵੋਂਗੇ। ਪਰ ਤੀਸਰਾ ਪਧਰ, ਨਹੀਂ, ਕਦੇ ਨਹੀਂ। ਤੁਸੀਂ ਦੁਬਾਰਾ ਕਦੇ ਹੇਠਾਂ ਨਹੀਂ ਜਾਵੋਂਗੇ, ਸਿਰਫ ਉਪਰ ਨੂੰ। ਤੇਜ਼ੀ ਨਾਲ ਜਾਂ ਹੌਲੀ ਹੌਲੀ, ਤੁਹਾਡੇ ਤੇ ਨਿਰਭਰ ਕਰਦਾ ਹੈ ਅਤੇ ਕਰਮਾਂ ਤੇ ਜੋ ਤੁਸੀਂ ਹਰ ਰੋਜ਼ ਸਹੇੜਦੇ ਹੋ ਜਾਂ ਸੰਪਰਕ ਵਿਚ ਆਉਂਦੇ ਹੋ, ਪਰ ਨਹੀਂ ਤਾਂ ਤੁਸੀਂ ਕਦੇ ਥਲੇ ਨੂੰ ਨਹੀਂ ਜਾਵੋਂਗੇ, ਕਦੇ ਨਹੀਂ। ਇਹ ਖੂਬਸੂਰਤ ਹੈ। ਉਹ ਆਜ਼ਾਦੀ ਪ੍ਰਤੀ ਪਹਿਲਾ ਕਦਮ ਹੈ। ਆਜ਼ਾਦੀ ਦੇ ਕਿਨਾਰੇ। ਪਹਿਲਾ ਕਦਮ... (ਸਤਿਗੁਰੂ ਜੀ ਦੀਆਂ ਅਸੀਸਾਂ ਦੁਆਰਾ।) ਆਜ਼ਾਦ ਸੰਸਾਰ ਵਿਚ ਪਹਿਲਾ ਕਦਮ।

ਹਾਂਜੀ, ਮੈਂ ਤੁਹਾਨੂੰ ਸਾਰਾ ਸਮਾਂ ਆਸ਼ੀਰਵਾਦ ਦਿੰਦੀ ਹਾਂ। ਇਹੀ ਹੈ ਬਸ ਕਿ ਤੁਹਾਨੂੰ ਆਪਣੇ ਆਪ ਵੀ ਕੋਸ਼ਿਸ਼ ਕਰਨੀ ਜ਼ਰੂਰੀ ਹੇ। ਜੇਕਰ ਮਾਂ ਬਚੇ ਨੂੰ ਧੋਂਦੀ, ਸਾਫ ਕਰਦੀ ਹੈ, ਅਤੇ ਬਚਾ ਬਾਹਰ ਜਾਂਦਾ ਬਾਰ ਬਾਰ ਅਤੇ ਬਾਰ ਬਾਰ ਚਿਕੜ ਵਿਚ ਲਿਟਦਾ ਹੈ, ਮਾਂ ਕੀ ਕਰ ਸਕਦੀ ਹੈ? ਬਾਰ ਬਾਰ ਸਾਫ ਕਰਨਾ ਜਾਰੀ ਰਖਦੀ, ਫਿਰ ਬਚਾ ਵੀ ਗੁਸੇ ਕਰਦਾ, ਰਗੜ‌ਿਆ ਜਾਣਾ ਅਤੇ ਠੰਡ ਅਤੇ ਸਾਰਾ ਦਿਨ ਪਾਣੀ ਨਹੀਂ ਪਸੰਦ ਕਰਦਾ। ਮੈਂ ਇਥੋਂ ਤਕ ਸਾਰਾ ਦਿਨ ਨਹੀਂ ਸਾਫ ਕਰ ਸਕਦੀ। ਭਾਵੇਂ ਜੇਕਰ ਮੈਂ ਸਾਫ ਕਰਨਾ ਚਾਹਾਂ, ਤੁਸੀਂ ਸ਼ਿਕਵਾ ਕਰੋਂਗੇ। "ਇਹ ਬਹੁਤ ਠੰਡਾ ਹੈ, ਬਹੁਤ ਦਰਦ ਹੈ," ਚਮੜੀ ਸੈਨਸੀਟਿਫ ਹੈ, ਸਾਰਾ ਦਿਨ ਰਗੜੀ ਜਾਣਾ... ਕੀ ਤੁਸੀਂ ਇਹ ਸਹਿਣ ਕਰ ਸਕਦੇ ਹੋ? ਸੋ ਬਹੁਤੇ ਜਿਆਦਾ ਗੰਦੇ ਨਾ ਹੋਣਾ।

ਠੀਕ ਹੈ, ਕੋਈ ਹੋਰ ਸਵਾਲ ਫਿਰ? ਨਹੀਂ? (ਕਦੇ ਕਦਾਂਈ ਅਸੀਂ ਸ਼ਾਇਦ ਜਨਤਕ ਕੰਮ ਕਰਨ ਲਈ ਡਰਦੇ ਹਾਂ ਬਸ ਕਿਉਂਕਿ ਅਸੀਂ ਇਸ ਕਿਸਮ ਦੀ ਸਥਿਤੀ ਦਾ ਸਾਹਮਣਾ ਕਰਾਂਗੇ ਜੋ ਤੁਹਾਨੂੰ ਗੁਸਾ ਲਿਆਉਂਦਾ ਜਾਂ ਕੁਝ ਅਜਿਹਾ, ਅਤੇ ਸਾਡੇ ਲਈ ਬਹੁਤ ਜਿਆਦਾ ਕਰਮ ਬਣਾਏ ਅਤੇ ਉਪਰ ਨਹੀਂ ਜਾ ਸਕਦੇ।) ਠੀਕ ਹੈ, ਫਿਰ ਜੇਕਰ ਤੁਸੀਂ ਨਹੀਂ ਚਾਹੁੰਦੇ, ਫਿਰ ਤੁਸੀਂ ਨਾ ਜਾਓ। ਇਹ ਤੁਹਾਡੇ ਤੇ ਨਿਰਭਰ ਹੈ। ਪਰ ਜੇਕਰ ਤੁਸੀਂ ਸਾਰਾ ਦਿਨ ਘਰੇ ਸ਼ਾਂਤੀ ਦੇ ਵਿਚ ਬੈਠੇ ਰਹਿੰਦੇ ਹੋ, ਤੁਸੀਂ ਵੀ ਉਪਰ ਨਹੀਂ ਜਾ ਸਕਦੇ। ਇਹੀ ਗਲ ਹੈ, ਇਹੀ ਗਲ ਹੈ। ਪਕਾਉਣਾ ਮੁਸ਼ਕਲ ਹੈ, ਪਰ ਜੇਕਰ ਤੁਸੀਂ ਨਹੀਂ ਪਕਾਉਂਦੇ, ਤੁਹਾਡੇ ਕੋਲ ਭੋਜਨ ਨਹੀਂ ਹੈ। ਪਕਾਉਣਾ ਗਰਮੀ ਵਾਲਾ ਹੈ - ਪਸੀਨਾ ਆਉਂਦਾ, ਅਤੇ ਸਬਜ਼ੀਆਂ ਨੂੰ ਕਟਣਾ, ਅਤੇ ਤੁਹਾਨੂੰ ਸਬਜ਼ੀਆਂ ਖਰੀਦਣ ਲਈ ਜਾਣਾ ਪਵੇਗਾ। ਪਹਿਲੇ, ਤੁਹਾਨੂੰ ਪੈਸੇ ਕਮਾਉਣ ਦੀ ਲੋੜ ਹੈ। ਸਭ ਚੀਜ਼ ਮੁਸ਼ਕਲ ਹੈ, ਪਰ ਜੇਕਰ ਤੁਸੀਂ ਇਹ ਸਭ ਨਹੀਂ ਕਰਦੇ, ਤੁਹਾਡੇ ਕੋਲ ਭੋਜਨ ਵੀ ਨਹੀਂ ਹੋਵੇਗਾ। ਜਾਂ ਤੁਸੀਂ ਭੋਜਨ ਲਈ ਭੀਖ ਮੰਗਣ ਜਾਂਦੇ ਹੋ, ਫਿਰ ਭੋਜਨ ਉਤਨਾ ਵਧੀਆ ਨਹੀਂ ਹੈ ਅਤੇ ਇਹਦੇ ਲਈ ਲੰਮਾਂ ਸਮਾਂ ਲਗਦਾ ਹੈ, ਕਦੇ ਕਦਾਂਈ ਤੁਹਾਨੂੰ ਕੁਝ ਨਹੀਂ ਮਿਲਦਾ। ਸੋ ਸਾਡੇ ਕੋਲ ਕੋਈ ਚੋਣ ਨਹੀਂ ਹੈ। ਖੈਰ, ਹਰ ਵਾਰ ਤੁਹਾਨੂੰ ਗੁਸਾ ਆਉਂਦਾ ਹੈ, ਬਸ ਡੂੰਘਾ ਸਾਹ ਲੈਣ ਦੀ ਕੋਸ਼ਿਸ਼ ਕਰੋ, ਤਿੰਨ, ਚਾਰ ਤੋਂ ਸਤ ਵਾਰ, ਅਤੇ ਫਿਰ ਗਲ ਕਰੋ। ਜਾਂ ਕਹੋ, "ਬਸ ਇਕ ਮਿੰਟ ਲਈ ਉਡੀਕ ਕਰੋ। ਬਾਥਰੂਮ ਵਿਚ ਜਾਓ, ਸਾਫ ਕਰੋ। "ਹਾਂਜੀ, ਹਾਂਜੀ, ਹਾਂਜੀ, ਬਸ ਉਡੀਕ ਕਰੋ, ਮੈਨੂੰ ਜਾਣਾ ਜ਼ਰੂਰੀ ਹੈ।" ਅਤੇ ਫਿਰ ਬਾਥਰੂਮ ਵਿਚ ਜਾਓ ਆਪਣੇ ਆਪ ਨੂੰ ਧੋਵੋ, ਠੰਡਾ ਪਾਣੀ ਛਿੜਕੋ। ਪੰਜ (ਪਵਿਤਰ) ਨਾਵਾਂ ਨੂੰ ਉਚਾਰੋ, ਸਤਿਗੁਰੂ ਨੂੰ ਪ੍ਰਾਰਥਨਾ ਕਰੋ, ਬਾਹਰ ਆਉ ਅਤੇ ਫਿਰ ਦੁਬਾਰਾ ਗਲ ਕਰੋ।

Photo Caption: ਕੁਝ ਮਿਲੀਮੀਟਰ ਲੰਮੀ ਨਿਮਰ ਕਾਈ, ਪਰ ਬਹੁਤਿਆਂ ਲਈ, ਇਕ ਸੁਰਕਿਅਤ ਪਨਾਹ ਜੰਗਲ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-12
4884 ਦੇਖੇ ਗਏ
2025-01-11
342 ਦੇਖੇ ਗਏ
2025-01-11
529 ਦੇਖੇ ਗਏ
2025-01-10
482 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ